ਸਿਆਸਤਖਬਰਾਂਚਲੰਤ ਮਾਮਲੇ

ਬੰਗਲਾਦੇਸ਼ : ਸ਼ਰਨਾਰਥੀ ਕੈਂਪਾਂ ’ਚ ਅੱਗ ਲੱਗਣ ਕਾਰਨ 2,000 ਘਰ ਹੋਏ ਤਬਾਹ

ਢਾਕਾ-ਸਥਾਨਕ ਮੀਡੀਆ ਨੇ ਦੱਸਿਆ ਕਿ ਬੰਗਲਾਦੇਸ਼ ਦੇ ਦੱਖਣੀ-ਪੂਰਬੀ ਕਾਕਸ ਬਾਜ਼ਾਰ ਜ਼ਿਲੇ ’ਚ ਰੋਹਿੰਗਿਆ ਸ਼ਰਨਾਰਥੀਆਂ ਦੇ ਕਈ ਕੈਂਪਾਂ ’ਚ ਭਿਆਨਕ ਅੱਗ ਲੱਗ ਗਈ, ਜਿਸ ’ਚ ਲਗਭਗ 2,000 ਘਰ ਨਸ਼ਟ ਹੋ ਗਏ ਤੇ ਹਜ਼ਾਰਾਂ ਲੋਕ ਬੇਘਰ ਹੋ ਗਏ। ਰਿਪੋਰਟ ਮੁਤਾਬਕ ਚਟੋਗ੍ਰਾਮ ’ਚ ਫਾਇਰ ਸਰਵਿਸ ਕੰਟਰੋਲ ਰੂਮ ਦੇ ਡਿਊਟੀ ਅਧਿਕਾਰੀ ਇਮਦਾਦੁਲ ਹੱਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਗ ਕੈਂਪ ਨੰਬਰ 10 ਤੋਂ ਸ਼ੁਰੂ ਹੋਈ ਤੇ ਬਾਅਦ ’ਚ ਦੋ ਹੋਰ ਕੈਂਪਾਂ ਨੰਬਰ 11 ਤੇ 12 ’ਚ ਫੈਲ ਗਈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ ਤੇ ਅੱਗ ’ਤੇ ਕਾਬੂ ਪਾਇਆ। ਅਜੇ ਤੱਕ ਕਿਸੇ ਦੇ ਮਰਨ ਦੀ ਸੂਚਨਾ ਨਹੀਂ ਹੈ।

Comment here