ਅਪਰਾਧਸਿਆਸਤਖਬਰਾਂਦੁਨੀਆ

ਬੰਗਲਾਦੇਸ਼ ਦੇ ਇੱਕ ਸਕੂਲ ‘ਚ ਬੁਰਕੇ ‘ਤੇ ਲਗਾਈ ਪਾਬੰਦੀ

ਢਾਕਾ : ਕਰਨਾਟਕ ਦੀ ਤਰਜ਼ ‘ਤੇ ਬੰਗਲਾਦੇਸ਼ ‘ਚ ਵੀ ਨੋਆਖਲੀ ਦੇ ਸੇਨਬਾਗ ਉਪ-ਜ਼ਿਲੇ ‘ਚ ਇਕ ਸਕੂਲ ਦੇ ਕਲਾਸਰੂਮ ‘ਚ ਵਿਦਿਆਰਥਣਾਂ ਦੇ ਬੁਰਕਾ ਪਹਿਨਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਕੂਲ ਦੇ ਇਸ ਹੁਕਮ ਤੋਂ ਬਾਅਦ ਵੱਖ-ਵੱਖ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸਕੂਲ ਵਾਲੇ ਪਾਸੇ ਇਕ ਨੋਟਿਸ ‘ਚ ਕਿਹਾ ਗਿਆ ਹੈ ਕਿ ਕਲਾਸ ‘ਚ ਦਾਖਲ ਹੋਣ ਤੋਂ ਬਾਅਦ ਲੜਕੀਆਂ ਆਪਣਾ ਮੂੰਹ ਨਹੀਂ ਢੱਕ ਸਕਦੀਆਂ, ਹਾਲਾਂਕਿ ਬਾਅਦ ‘ਚ ਪ੍ਰਬੰਧਕਾਂ ਨੇ ਇਹ ਨੋਟਿਸ ਵਾਪਸ ਲੈ ਲਿਆ। ਇਸ ਘਟਨਾ ਨੂੰ ਦੋ ਹਫ਼ਤੇ ਤੋਂ ਵੱਧ ਸਮਾਂ ਹੋਣ ਦੇ ਬਾਵਜੂਦ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲੋਕ ਹੱਥਾਂ ‘ਚ ਪੋਸਟਰ-ਬੈਨਰ ਲੈ ਕੇ ਇਸ ਦੀ ਆਲੋਚਨਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਕ ਕਮੇਟੀ ਦੀ ਚੋਣ ਹੋਣ ਕਾਰਨ ਇਹ ਮਾਮਲਾ ਉਛਾਲਿਆ ਗਿਆ ਹੈ। ਹਾਲਾਂਕਿ, ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨੋਟਿਸ ਦੀ ਗਲਤ ਵਿਆਖਿਆ ਕੀਤੀ ਗਈ ਹੈ ਅਤੇ ਉਲਝਣ ਕਾਰਨ ਨੋਟਿਸ ਵਾਪਸ ਲੈਣਾ ਪਿਆ। ਦੱਸ ਦੇਈਏ ਕਿ ਸਕੂਲ ਦੇ ਬਾਹਰ ਮਨੁੱਖੀ ਚੇਨ ਬਣਾ ਕੇ ਵਿਰੋਧ ਪ੍ਰਦਰਸ਼ਨ ਕਰ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਦੇ ਨਾਲ ਹੀ ਇਕ ਸਥਾਨਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਲੜਕੀਆਂ ਦੀ ਕਲਾਸ ‘ਚ ਬੁਰਕਾ ਪਹਿਨੇ ਲੜਕਿਆਂ ਦੇ ਆਉਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਸਕੂਲ ਪ੍ਰਸ਼ਾਸਨ ਨੇ ਲੜਕੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਅਜਿਹਾ ਫੈਸਲਾ ਲਿਆ ਹੈ। ਸਕੂਲ ਮੈਨੇਜਮੈਂਟ ਨੇ ਕਲਾਸ ਰੂਮ ਵਿੱਚ ਦਾਖਲ ਹੋਣ ਤੋਂ ਬਾਅਦ ਮੂੰਹ ਨਾ ਢੱਕਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਨੋਟਿਸ ‘ਚ ਬੁਰਕਾ ਨਾ ਪਹਿਨਣ ਜਾਂ ਇਸ ‘ਤੇ ਪਾਬੰਦੀ ਬਾਰੇ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਕੂਲ ਵਿੱਚ ਨਾ ਪੜ੍ਹਣ ਵਾਲੀਆਂ ਲੜਕੀਆਂ ਵੀ ਕਲਾਸ ਵਿੱਚ ਆਉਂਦੀਆਂ ਸਨ। ਮੀਡੀਆ ਰਿਪੋਰਟ ‘ਚ ਸਕੂਲ ਪ੍ਰਬੰਧਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਲੜਕਿਆਂ ਨੇ ਸਕੂਲ ਦੇ ਨੇੜੇ ਇਕ ਬਾਜ਼ਾਰ ‘ਚ ਗੁੰਡਾਗਰਦੀ ਕੀਤੀ ਸੀ। ਮਾਰਕੀਟ ਕਮੇਟੀ ਨੇ ਇਸ ਵਿਰੁੱਧ ਕਾਰਵਾਈ ਕੀਤੀ। ਲੜਕੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਅਸੀਂ ਕਲਾਸ ਰੂਮ ਦੇ ਅੰਦਰ ਮੂੰਹ ਨਾ ਢੱਕਣ ਦਾ ਹੁਕਮ ਜਾਰੀ ਕੀਤਾ ਹੈ।

Comment here