ਢਾਕਾ-ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਦੇ 7 ਸੰਸਦ ਮੈਂਬਰਾਂ ਨੇ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਦੇ ਵਿਰੋਧ ਵਿਚ ਆਪਣੇ-ਆਪਣੇ ਅਸਤੀਫੇ ਦੇਣ ਦਾ ਐਲਾਨ ਕੀਤਾ। ਪਾਰਟੀ ਨੇ ਨੇਤਾਵਾਂ ਨੇ ਰਾਜਧਾਨੀ ਢਾਕਾ ਸ਼ਹਿਰ ਦੇ ਪੂਰਬੀ ਹਿੱਸੇ ਵਿਚ ਰੈਲੀ ਨੂੰ ਸੰਬੋਧਨ ਕੀਤਾ। ਪਾਰਟੀ ਵਰਕਰਾਂ ਨੇ ‘ਸ਼ੇਖ ਹਸੀਨਾ ਵੋਟ ਚੋਰ ਹੈ’ ਨਾਅਰਾ ਲਗਾਇਆ। ਰੈਲੀ ਦੌਰਾਨ ਰਾਜਧਾਨੀ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਲੋਕ ਸਵੇਰ ਤੋਂ ਹੀ ਸੜਕਾਂ ’ਤੇ ਜਨਤਕ ਆਵਾਜਾਈ ਦੀ ਉਡੀਕ ਕਰਦੇ ਨਜ਼ਰ ਆਏ।
ਸੱਤਾਧਿਰ ਅਵਾਮੀ ਲੀਗ ਦੇ ਵਰਕਰਾਂ ਨੇ ਵੀ ਕਈ ਸਰਕਾਰ ਸਮਰਥਕ ਜਲੂਸ ਕੱਢੇ। ਰੈਲੀ ਵਿਚ ਬੀ. ਐੱਨ. ਪੀ. ਦੇ 7 ਸੰਸਦ ਮੈਂਬਰਾਂ ਨੇ ਅਸਤੀਫੇ ਦਾ ਐਲਾਨ ਕੀਤਾ। ਬੀ. ਐੱਨ. ਪੀ. ਸੰਸਦ ਮੈਂਬਰ ਰੁਮਿਨ ਫਰਹਾਨਾ ਨੇ ਰੈਲੀ ਵਿਚ ਕਿਹਾ ਕਿ ਅਸੀਂ ਪਾਰਟੀ ਦੇ ਫੈਸਲੇ ਮੁਤਾਬਕ ਸੰਸਦ ਮੈਂਬਰ ਬਣੇ ਸਨ, ਪਰ ਹੁਣ ਰਹਿਣ ਜਾਂ ਛੱਡਣ ਵਿਚ ਕੋਈ ਫਰਕ ਨਹੀਂ ਹੈ, ਅਸੀਂ ਪਹਿਲਾਂ ਹੀ ਆਪਣਾ ਅਸਤੀਫਾ (ਸੰਸਦ ਸਕੱਤਰੇਤ ਨੂੰ) ਈਮੇਲ ਕਰ ਦਿੱਤਾ ਹੈ। ਉਨ੍ਹਾਂ ਨੇ ਮੌਜੂਦਾ ਸਰਕਾਰ ਨੂੰ ਤਾਨਾਸ਼ਾਹੀ ਕਿਹਾ ਅਤੇ ਦੋਸ਼ ਲਗਾਇਆ ਕਿ ਇਹ ਚੋਣਾਂ ਵਿਚ ਧਾਂਧਲੀ, ਵਿਰੋਧੀ ਧਿਰ ਦੇ ਨੇਤਾਵਾਂ ’ਤੇ ਅੱਤਿਆਚਾਰ, ਲੋਕਾਂ ਨੂੰ ਜ਼ਬਰਦਸਤੀ ਗਾਇਬ ਕਰ ਕੇ, ਇਨਸਾਫ ਤੋਂ ਇਲਾਵਾ ਹੱਤਿਆਵਾਂ ਕਰ ਕੇ ਅਤੇ ਭ੍ਰਿਸ਼ਟਾਚਾਰ ਦੇ ਜ਼ੋਰ ’ਤੇ ਬਣਾਈ ਗਈ ਸਰਕਾਰ ਹੈ। ਫਰਹਾਨਾ ਨੇ ਕਿਹਾ ਕਿ ਮੈਂ (ਸਰਕਾਰੀ ਸਰਗਰਮੀਆਂ ਖਿਲਾਫ) ਵਿਰੋਧ ਕਾਰਨ ਅਸਤੀਫਾ ਦੇ ਰਹੀ ਹਾਂ। ਉਨ੍ਹਾਂ ਨੇ ਕਿਹਾ ਕਿ ਬੀ. ਐੱਨ. ਪੀ. ਦੇ ਉਨ੍ਹਾਂ ਦੇ 6 ਸਾਥੀ ਸੰਸਦ ਮੈਂਬਰ ਐਤਵਾਰ ਨੂੰ ਖੁਦ ਸਪੀਕਰ ਦਫਤਰ ਨੂੰ ਅਸਤੀਫਾ ਸੌਂਪਣਗੇ।
Comment here