ਸਿਆਸਤਖਬਰਾਂਦੁਨੀਆ

ਬੰਗਲਾਦੇਸ਼ ‘ਚ ਕਿਸ਼ਤੀ ਪਲਟਣ ਨਾਲ 24 ਹਿੰਦੂ ਸ਼ਰਧਾਲੂ ਮਰੇ

ਮਿ੍ਤਕਾਂ ਵਿਚ 8 ਬੱਚੇ ਤੇ 12 ਔਰਤਾਂ, ਦਰਜਨ ਤੋਂ ਵੱਧ ਲਾਪਤਾ
ਢਾਕਾ-ਬੰਗਲਾਦੇਸ਼ ਦੇ ਸਦੀਆਂ ਪੁਰਾਣੇ ਬੋਦੇਸ਼ਵਰੀ ਮੰਦਿਰ ‘ਵਿਚ ਹਿੰਦੂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਐਤਵਾਰ ਨੂੰ ਕੋਰੋਟਾ ਨਦੀ ‘ਵਿਚ ਪਲਟ ਗਈ, ਜਿਸ ਕਾਰਨ 8 ਬੱਚਿਆਂ ਅਤੇ 12 ਔਰਤਾਂ ਸਮੇਤ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ, ਜਦਕਿ ਦਰਜ਼ਨ ਤੋਂ ਵੱਧ ਲਾਪਤਾ ਹਨ ।ਇਹ ਘਟਨਾ ਬੰਗਲਾਦੇਸ਼ ਦੇ ਪੰਚਗੜ੍ਹ ਜ਼ਿਲੇ ‘ਵਿਚ ਉਸ ਸਮੇਂ ਵਾਪਰੀ, ਜਦੋਂ ਦੁਰਗਾ ਪੂਜਾ ਤਿਉਹਾਰ ਦੀ ਸ਼ੁਭ ਸ਼ੁਰੂਆਤ ‘ਮਹਾਲਯਾ’ ਮੌਕੇ ਸ਼ਰਧਾਲੂ ਬੋਦੇਸ਼ਵਰੀ ਮੰਦਰ ਜਾ ਰਹੇ ਸਨ ।ਰਾਸ਼ਟਰਪਤੀ ਅਬਦੁਲ ਹਾਮਿਦ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਘਟਨਾ ‘ਤੇ ਸੋਗ ਪ੍ਰਗਟ ਕਰਦੇ ਹੋਏ ਜ਼ਖ਼ਮੀਆਂ ਦੇ ਇਲਾਜ ਅਤੇ ਮਿ੍ਤਕਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ ।

Comment here