ਅਪਰਾਧਸਿਆਸਤਖਬਰਾਂਦੁਨੀਆ

ਬੰਗਲਾਦੇਸ਼ ਚ ਕਤਲੇਆਮ ਖਿਲਾਫ ਪ੍ਰਦਰਸ਼ਨ

ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਸ਼ਾਹਬਾਗ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਾਕਿਸਤਾਨੀ ਫੌਜ ਦੁਆਰਾ ਬੰਗਲਾਦੇਸ਼ ਵਿੱਚ 1971 ਦੀ ਨਸਲਕੁਸ਼ੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਪਾਕਿਸਤਾਨੀ ਫੌਜ ਵੱਲੋਂ ਇਸ ਕਤਲੇਆਮ ਵਿੱਚ ਬੱਚਿਆਂ ਸਮੇਤ ਹਜ਼ਾਰਾਂ ਲੋਕ ਮਾਰੇ ਗਏ ਸਨ। ਬੰਗਲਾਦੇਸ਼ ਜਾਗਰੂਕਤਾ ਨਾਗਰਿਕ ਕਮੇਟੀ ਵੱਲੋਂ ਨਸਲਕੁਸ਼ੀ ਦਿਵਸ ਮਨਾਉਣ ਲਈ ਰਾਸ਼ਟਰੀ ਅਜਾਇਬ ਘਰ ਦੇ ਸਾਹਮਣੇ ਇੱਕ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਪ੍ਰੋਫੈਸਰ ਡਾ: ਨੀਮਚੰਦ ਭੌਮਿਕ ਸਮੇਤ ਕਈ ਨਾਮਵਰ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਆਗੂਆਂ ਅਤੇ ਸ਼ਾਮਲ ਵਿਅਕਤੀਆਂ ਨੇ ਮਨੁੱਖੀ ਚੇਨ ਬਣਾ ਕੇ ਪਾਕਿਸਤਾਨੀ ਫੌਜ ਵੱਲੋਂ ਆਪ੍ਰੇਸ਼ਨ ਸਰਚਲਾਈਟ ਦੇ ਨਾਂ ’ਤੇ ਕੀਤੇ ਗਏ ਕਤਲੇਆਮ ਨੂੰ ਯੋਜਨਾਬੱਧ ਫੌਜੀ ਜਬਰ ਵਜੋਂ ਕੌਮਾਂਤਰੀ ਪੱਧਰ ’ਤੇ ਮਾਨਤਾ ਦੇਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨੀ ਸਰਕਾਰ ਤੋਂ ਮੁਆਫੀ ਮੰਗਣ ਅਤੇ ਪਾਕਿਸਤਾਨੀ ਜੰਗੀ ਅਪਰਾਧੀਆਂ ਦੇ ਖਿਲਾਫ ਮੁਕੱਦਮਾ ਤੁਰੰਤ ਸ਼ੁਰੂ ਕਰਨ ਦੀ ਮੰਗ ਵੀ ਕੀਤੀ।

Comment here