ਅਪਰਾਧਸਿਆਸਤਖਬਰਾਂਦੁਨੀਆ

ਬੰਗਲਾਦੇਸ਼ ਹਿੰਸਾ ’ਚ ਤਾਲਿਬਾਨ ਦਾ ਹੱਥ ਹੋਣ ਦਾ ਸ਼ੱਕ

ਢਾਕਾ-ਬੰਗਲਾਦੇਸ਼ ’ਚ ਘੱਟਗਿਣਤੀ ਹਿੰਦੂਆਂ ਵਿਰੁੱਧ ਹਿੰਸਾ ਜਾਰੀ ਹੈ। ਸਾਬਕਾ ਸੂਚਨਾ ਮੰਤਰੀ ਤੇ ਬੰਗਲਾਦੇਸ਼ੀ ਸੰਸਦ ਦੇ ਸਪੀਕਰ ਹਸਨੁਲ ਹੱਕ ਇਨੂ ਨੇ ਕਿਹਾ ਹੈ ਕਿ ਇਸ ਹਿੰਸਾ ਦੇ ਪਿੱਛੇ ਤਾਲਿਬਾਨ ਤੇ ਪਾਕਿਸਤਾਨ ਦਾ ਹੱਥ ਹੋ ਸਕਦਾ ਹੈ। ਬੰਗਲਾਦੇਸ਼ ਸਰਕਾਰ ਹਿੰਸਾ ਦੇ ਦੋਸ਼ਾਂ ’ਚ ਗ੍ਰਿਫ਼ਤਾਰੀਆਂ ਵੀ ਕਰ ਰਹੀ ਹੈ ਤੇ ਇਸ ਹਿੰਸਾ ਨੂੰ ਰੋਕਣ ਦੇ ਯਤਨਾਂ ਦੇ ਦਾਅਵੇ ਵੀ ਕਰ ਰਹੀ ਹੈ।
ਹਿੰਸਾ ’ਚ ਤਾਲਿਬਾਨ ਦੇ ਸਬੰਧ ਹੋਣ ਦਾ ਸ਼ੱਕ
ਜਦੋਂ ਬੰਗਲਾਦੇਸ਼ੀ ਸੰਸਦ ਦੇ ਸਪੀਕਰ ਹਸਨੁਲ ਹੱਕ ਇਨੂ ਨੂੰ ਹਿੰਸਾ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਹਿੰਸਾ ’ਚ ਤਾਲਿਬਾਨੀ ਹੱਥ ਹੋਣ ਦਾ ਸ਼ੱਕ ਜ਼ਾਹਰ ਕੀਤਾ। ਉਨ੍ਹਾਂ ਕਿਹਾ, ‘‘ਇਤਿਹਾਸ ’ਚ ਪਿੱਛੇ ਝਾਤ ਮਾਰੀਏ ਤਾਂ ਜਮਾਤ ਇਸਲਾਮੀ ਤੇ ਮੌਲਿਕ ਸੰਗਠਨ ’ਤੇ ਧਾਰਮਿਕ ਪਾਕਿਸਤਾਨੀ ਖੁਫੀਆ ਨੈਟਵਰਕ ਨਾਲ ਜੁੜੇ ਹੋਏ ਹਨ ਅਤੇ ਅਤੀਤ ’ਚ ਉਹ ਪੁਰਾਣੇ ਤਾਲਿਬਾਨ, ਓਸਾਮਾ ਬਿਨ ਲਾਦੇਨ ਨਾਲ ਜੁੜੇ ਹੋਏ ਸਨ। ਉਨ੍ਹਾਂ ’ਚੋਂ ਬਹੁਤ ਸਾਰੇ ਹੁਣ ਹਿਰਾਸਤ ’ਚ ਹਨ, ਪਰ ਜਦੋਂ 20 ਸਾਲ ਪਹਿਲਾਂ ਜਦੋਂ ਤਾਲਿਬਾਨ ਨੇ ਸੱਤਾ ਸੰਭਾਲੀ ਸੀ, ਕਈ ਅਫ਼ਗਾਨਿਸਤਾਨ ’ਚ ਟਰੈਂਡ ਕਰ ਰਹੇ ਸਨ। ਇਸ ਲਈ ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਸ਼ੇਖ ਹਸੀਨਾ ਦੀ ਧਰਮ ਨਿਰਪੱਖ ਲੋਕਤੰਤਰੀ ਸਰਕਾਰ ਨੂੰ ਡੇਗਣ ਲਈ ਸਥਿਤੀ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ। ਸਾਨੂੰ ਵਿਦੇਸ਼ੀ ਸ਼ਰਾਰਤੀ ਸੰਗਠਨਾਂ ਦਾ ਇਕ ਗੁਪਤ ਹੱਥ ਵਿਖਾਈ ਦਿੰਦਾ ਹੈ।”
ਉਨ੍ਹਾਂ ਕਿਹਾ, ‘‘ਪਿਛਲੇ 12-13 ਸਾਲਾਂ ਤੋਂ ਅਸੀਂ ਵੇਖਿਆ ਹੈ ਕਿ ਨਾ ਸਿਰਫ਼ ਮੰਦਰਾਂ ਉੱਤੇ ਸਗੋਂ ਸੂਫੀਆਂ, ਸਾਥੀਆਂ, ਮਜ਼ਾਰਾਂ, ਬੋਧੀ ਮੱਠਾਂ, ਬੁੱਧੀਜੀਵੀਆਂ, ਲੇਖਕਾਂ ਅਤੇ ਇੱਥੋਂ ਤੱਕ ਕਿ ਮੁਸਲਿਮ ਨੇਤਾਵਾਂ, ਇਮਾਮਾਂ ਉੱਤੇ ਵੀ ਹਮਲੇ ਹੋਏ ਹਨ। ਜਿਹੜੇ ਤਾਲਿਬਾਨੀ ਰਾਜਨੀਤੀ ਜਾਂ ਜਮਾਤੀ ਇਸਲਾਮਿਸਟ ਪਾਕਿਸਤਾਨ ਦੇ ਸਮਰਥਨ ਵਾਲੇ ਧਾਰਮਿਕ ਕੱਟੜਪੰਥੀਆਂ ਦੇ ਸੰਗਠਨਾਂ ਤੋਂ ਦੂਰ ਹੋ ਜਾਂਦੇ ਹਨ। ਅਸੀਂ ਇੱਥੇ ਬੰਗਲਾਦੇਸ਼ ’ਚ ਕੁਝ ਕੋਬਰਟ ਸੰਗਠਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਪਿਛਲੇ 30 ਸਾਲਾਂ ਤੋਂ ਇਸਲਾਮ ਦੇ ਨਾਮ ’ਤੇ ਚੱਲ ਰਹੀਆਂ ਹਨ। ਇੱਥੇ ਘੱਟੋ ਘੱਟ 15 ਤੋਂ ਵੱਧ ਸੰਸਥਾਵਾਂ ਹਨ।
300 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ : ਹਸਨੁਲ
ਹਸਨੁਲ ਹੱਕ ਇਨੂ ਨੇ ਕਿਹਾ ਕਿ ਇਸ ਸਮੇਂ ਅਸੀਂ ਇਹ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜਾ ਸੰਗਠਨ ਸ਼ਾਮਲ ਹੈ, ਕਿਉਂਕਿ ਜਾਂਚ ਅਜੇ ਪੂਰੀ ਹੋਣੀ ਬਾਕੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸਲ ਵਿਅਕਤੀ ਕੌਣ ਹੈ, ਵੀਐਨਪੀ ਅਤੇ ਇਸ ਦੀ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ, ਜੋ ਹਮੇਸ਼ਾਂ ਜੋਸ਼ੀਲੇ ਜਮਾਤੀ ਇਸਲਾਮੀ ਦੇ ਸਿਰ ਉੱਤੇ ਛਤਰੀ ਰੱਖਦੇ ਹਨ। ਰਿਪੋਰਟ ਆਉਣ ’ਤੇ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ‘‘ਹਿੰਸਾ ਤੋਂ ਬਾਅਦ ਹੁਣ ਚੀਜ਼ਾਂ ਕੰਟਰੋਲ ’ਚ ਹਨ ਤੇ 300 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰਕਾਰ ਬਾਕੀ ਦੋਸ਼ੀਆਂ ਦੀ ਭਾਲ ਕਰ ਰਹੀ ਹੈ।”
ਹਸਨੁਲ ਨੇ ਕਿਹਾ, ‘‘ਇਹ ਇੱਕ ਅੰਦਰੂਨੀ ਮਾਮਲਾ ਹੈ। ਸ਼ੇਖ ਹਸੀਨਾ ਧਰਮ ਨਿਰਪੱਖਤਾ ਅਤੇ ਲੋਕਤੰਤਰ ਅਤੇ ਸੰਵਿਧਾਨਵਾਦ ਦੀ ਨੀਤੀ ’ਤੇ ਹਮਲਾ ਕਰ ਰਹੀ ਹੈ। ਅਸੀਂ ਫਿਰਕੂ ਕੱਟੜਵਾਦ ਦੇ ਵਿਰੁੱਧ ਸਮਾਜਿਕ ਸਦਭਾਵਨਾ ਦੇ ਪੱਖ ’ਚ ਹਾਂ, ਇਸ ਲਈ ਜੇਕਰ ਇਹ ਕਾਬੂ ’ਚ ਨਹੀਂ ਹੈ ਤਾਂ ਉਹ ਨਿਸ਼ਚਿਤ ਰੂਪ ਤੋਂ ਕੌਮਾਂਤਰੀ ਪੱਧਰ ’ਤੇ ਜਾ ਸਕਦੇ ਹਨ।”
ਭਾਰਤ ਤੇ ਬੰਗਲਾਦੇਸ਼ ਦੇ ਰਿਸ਼ਤੇ ਕਿਵੇਂ ਹਨ?
ਹਸਨੁਲ ਨੇ ਕਿਹਾ, ‘‘ਸਾਡੀ ਭਾਰਤ ਸਰਕਾਰ ਨਾਲ ਬਹੁਤ ਵਧੀਆ ਦੋਸਤੀ ਹੈ ਤੇ ਭਾਰਤ ਸਰਕਾਰ ਨੇ ਸ਼ੇਖ ਹਸੀਨਾ ਦੀ ਸਖ਼ਤ ਕਾਰਵਾਈ ਦੀ ਭੂਮਿਕਾ ’ਤੇ ਬਹੁਤ ਸਕਾਰਾਤਮਕ ਪ੍ਰਤੀਕਿਰਿਆ ਕੀਤੀ ਹੈ। ਇਸ ਲਈ ਵਿਦੇਸ਼ ਮੰਤਰਾਲਾ ਦੰਗਿਆਂ ਤੋਂ ਬਚਣ ਲਈ ਸ਼ੇਖ ਹਸੀਨਾ ਦੀ ਬਹੁਤ ਦਲੇਰਾਨਾ ਕਾਰਵਾਈ ਦੀ ਸ਼ਲਾਘਾ ਕਰਦਾ ਹੈ। ਅਸੀਂ ਮੋਦੀ ਜੀ ਦੀ ਸਰਕਾਰ ਦੀ ਸ਼ਲਾਘਾ ਕਰਦੇ ਹਾਂ।”
ਬੰਗਲਾਦੇਸ਼ੀ ਰਾਜਨੀਤੀ ਦੇ ਕੱਦਾਵਰ ਆਗੂ ਹਨ ਹਸਨੁਲ ਹੱਕ ਇਨੂ
ਇਹ ਬਿਆਨ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਉਹ ਕੋਈ ਆਮ ਵਿਅਕਤੀ ਨਹੀਂ, ਸਗੋਂ ਬੰਗਲਾਦੇਸ਼ੀ ਰਾਜਨੀਤੀ ਦੇ ਇਕ ਕੱਦਾਵਰਨਾਂ ਹਨ। ਇਨੂ ਦੇ ਅਨੁਸਾਰ ਇਹ ਹਮਲੇ ਸਿਰਫ਼ ਹਿੰਦੂਆਂ ’ਤੇ ਹੀ ਨਹੀਂ, ਸਗੋਂ ਉਨ੍ਹਾਂ ਸਾਰੇ ਲੋਕਾਂ ’ਤੇ ਹੋ ਰਹੇ ਹਨ, ਜੋ ਤਾਲਿਬਾਨ ਦੇ ਵਿਰੁੱਧ ਜਾ ਰਹੇ ਹਨ। ਇਨੂ ਨੇ ਪੂਰੇ ਮਾਮਲੇ ਦੀ ਜਾਂਚ ਦਾ ਭਰੋਸਾ ਵੀ ਦਿੱਤਾ ਹੈ, ਪਰ ਸਮੱਸਿਆ ਇਹ ਹੈ ਕਿ ਹਿੰਦੂਆਂ ’ਤੇ ਅੱਤਿਆਚਾਰ ਘੱਟ ਨਹੀਂ ਹੋ ਰਹੇ ਹਨ।
8 ਦਿਨਾਂ ਬਾਅਦ ਵੀ ਹਿੰਸਾ ਬੰਦ ਨਹੀਂ ਹੋਈ
ਬੰਗਲਾਦੇਸ਼ ’ਚ ਹਿੰਦੂ ਭਾਈਚਾਰੇ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਹਿੰਦੂਆਂ ਦੇ ਘਰ ਅਤੇ ਬਸਤੀਆਂ ਸਾੜੀਆਂ ਜਾ ਰਹੀਆਂ ਹਨ।
ਹਿੰਦੂ ਭਾਈਚਾਰੇ ਦੀਆਂ ਦੁਕਾਨਾਂ ਵੀ ਸਾੜੀਆਂ ਜਾ ਰਹੀਆਂ ਹਨ।
ਹਿੰਦੂ ਮੰਦਰਾਂ ਨੂੰ ਤੋੜਿਆ ਅਤੇ ਅੱਗ ਲਗਾਈ ਜਾ ਰਹੀ ਹੈ।
ਹੁਣ ਤੱਕ 450 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਹਿੰਸਾ ਦੇ ਮਾਮਲੇ ’ਚ 70 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
ਇਸਕਾਨ ਮੰਦਰ ’ਤੇ ਹਮਲਾ
ਬੰਗਲਾਦੇਸ਼ ਦੇ ਨੋਆਖਲੀ ’ਚ ਇਸਕਾਨ ਮੰਦਰ ’ਤੇ ਹਮਲਾ ਹੋਣ ’ਤੇ ਵਿਵਾਦ ਹੋਰ ਵੱਧ ਗਿਆ ਹੈ। 15 ਅਕਤੂਬਰ ਨੂੰ ਸੈਂਕੜੇ ਦੰਗਾਕਾਰੀਆਂ ਦੀ ਭੀੜ ਇਸ਼ਕੋਨ ਮੰਦਰ ’ਚ ਦਾਖਲ ਹੋਈ ਅਤੇ ਤੋੜਫੋੜ ਕੀਤੀ ਤੇ ਅੱਗ ਲਗਾ ਦਿੱਤੀ। ਇੱਥੇ ਇਸਕਾਨ ਸੁਸਾਇਟੀ ਦੇ ਸੰਸਥਾਪਕ ਏਸੀ ਭਕਤੀਵੇਦਾਂਤ ਸਵਾਮੀ ਪ੍ਰਭੂਪਦਾ ਦੀ ਮੂਰਤੀ ਸੀ। ਦੰਗਾਕਾਰੀਆਂ ਨੇ ਪਹਿਲਾਂ ਇਸ ਮੂਰਤੀ ਦੇ ਹੱਥ ਕੱਟੇ ਅਤੇ ਫਿਰ ਇਸ ਨੂੰ ਅੱਗ ਲਾ ਦਿੱਤੀ। ਇੱਥੇ ਜਗਨਨਾਥ ਦਾ ਰੱਥ ਵੀ ਰੱਖਿਆ ਗਿਆ ਸੀ, ਇਸ ਨੂੰ ਅੱਗ ਵੀ ਲਗਾਈ ਗਈ ਸੀ। ਘੱਟ ਗਿਣਤੀ ਹਿੰਦੂ ਭਾਈਚਾਰੇ ’ਤੇ ਹੋਏ ਇਨ੍ਹਾਂ ਹਮਲਿਆਂ ਕਾਰਨ ਬੰਗਲਾਦੇਸ਼ ਸਰਕਾਰ ਨੂੰ ਵੀ ਵੱਡੀ ਮਾਣਹਾਨੀ ਮਿਲ ਰਹੀ ਹੈ। ਭਾਵੇਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸ਼ਰਾਰਤੀ ਅਨਸਰਾਂ ਨਾਲ ਸਖਤੀ ਨਾਲ ਨਜਿੱਠਣ ਲਈ ਕਹਿ ਰਹੀ ਹੈ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ 13 ਤਰੀਕ ਨੂੰ ਹੀ ਹਿੰਦੂ ਭਾਈਚਾਰਿਆਂ ’ਤੇ ਹਮਲੇ ਸ਼ੁਰੂ ਹੋਏ ਤਾਂ ਉਨ੍ਹਾਂ ਨੂੰ ਪੂਰੇ ਦੇਸ਼ ਵਿੱਚ ਸੁਰੱਖਿਆ ਕਿਉਂ ਨਹੀਂ ਮਿਲੀ?

Comment here