ਸਿਆਸਤਖਬਰਾਂਦੁਨੀਆ

ਬੰਗਲਾਦੇਸ਼ ਲਈ ਕਣਕ ਲਿਜਾ ਰਿਹਾ ਜਹਾਜ਼ ਹਾਦਸਾਗ੍ਰਸਤ

1600 ਟਨ ਕਣਕ ਸਣਏ ਮੇਘਨਾ ਨਦੀ ਚ ਡੁੱਬਿਆ

ਢਾਕਾ – ਬੀਤੇ ਦਿਨੀਂ ਭਾਰਤ ਨੇ ਬੰਗਲਾਦੇਸ਼ ਨੂੰ ਕਣਕ ਦੀ 1600 ਟਨ ਦੀ ਖੇਪ ਭੇਜੀ ਸੀ, ਜੋ ਹਲਕਾ ਮਾਲਵਾਹਕ ਜਹਾਜ਼ ਬੰਗਾਲ ਦੀ ਖਾੜੀ ਜ਼ਰੀਏ ਲਿਜਾ ਰਿਹਾ ਸੀ, ਪਰ ਹਾਦਸਾ ਹੋਣ ਕਰਕੇ ਇਹ ਜਹਾਜ਼ ਮੇਘਨਾ ਨਦੀ ਵਿਚ ਪੂਰੀ ਤਰ੍ਹਾਂ ਡੁੱਬ ਗਿਆ।ਜਾਣਕਾਰੀ ਅਨੁਸਾਰ ਜਹਾਜ਼ ਤਲਹਟੀ ਵਿਚ ਟਕਰਾਉਣ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਹ ਜਹਾਜ਼ ਚਟੋਗ੍ਰਾਮ ਬੰਦਰਗਾਹ ‘ਤੇ ਇਕ ਵੱਡੇ ਮਾਲਵਾਹਕ ਜਹਾਜ਼ ਤੋਂ ਇਕ ਨਿੱਜੀ ਆਟਾ ਮਿੱਲ ਲਈ ਕਣਕ ਲੈ ਕੇ ਢਾਕਾ ਦੇ ਬਾਹਰੀ ਹਿੱਸੇ ‘ਚ ਸਥਿਤ ਨਰਾਇਣਗੰਜ ਨਦੀ ਗੋਦੀ ਵੱਲ ਜਾ ਰਿਹਾ ਸੀ। ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ, ਜਦੋਂ ਆਯਾਤਕ, ਖ਼ਾਸ ਕਰਕੇ ਏਸ਼ੀਆਈ ਆਯਾਤਕ ਭਾਰਤ ਤੋਂ ਆਉਣ ਵਾਲੀ ਕਣਕ ‘ਤੇ ਨਿਰਭਰ ਹਨ। ਦਰਅਸਲ 24 ਫਰਵਰੀ ਨੂੰ ਯੂਕ੍ਰੇਨ ‘ਤੇ ਰੂਸੀ ਹਮਲੇ ਦੇ ਬਾਅਦ ਕਾਲਾ ਸਾਗਰ ਤੋਂ ਨਿਰਯਾਤ ਬੰਦ ਹੋ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਦੀ ਵਿਚ ਜਹਾਜ਼ ਡੁੱਬਣ ਦੇ ਬਾਅਦ ਕਣਕ ਨੂੰ ਬਚਾਉਣਾ ਸੰਭਵ ਨਹੀਂ ਹੈ। ਬੰਗਲਾਦੇਸ਼ ਵਾਟਰ ਟਰਾਂਸਪੋਰਟ ਸੈੱਲ ਦੇ ਸੰਯੁਕਤ ਸਕੱਤਰ ਅਤਾਉਲ ਕਬੀਰ ਨੇ ਕਿਹਾ, ‘ਹਲਕਾ ਜਹਾਜ਼ 1600 ਟਨ ਕਣਕ ਨਾਲ ਪਾਣੀ ਵਿਚ ਡੁੱਬ ਗਿਆ ਹੈ…ਕਣਕ ਨੂੰ ਬਚਾਉਣ ਦਾ ਕੋਈ ਤਰੀਕਾ ਨਹੀਂ ਹੈ।’ ਇਸ ਤੋਂ ਪਹਿਲਾਂ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਜਹਾਜ਼ ਪੂਰੀ ਤਰ੍ਹਾਂ ਨਹੀਂ ਡੁੱਬਿਆ ਹੈ ਅਤੇ ਤਟਵਰਤੀ ਲਕਸ਼ਮੀਪੁਰ ਜ਼ਿਲ੍ਹੇ ਦੇ ਤਿੱਲਰ ਛਾਕ ਇਲਾਕੇ ਵਿਚ ਉਹ ਹਾਦਸਾਗ੍ਰਸਤ ਹੋਇਆ ਸੀ। ਜਹਾਜ਼ ਦੇ ਸ਼ਿਪਿੰਗ ਏਜੰਟ ਨੇ ਦੱਸਿਆ ਸੀ ਕਿ ਤਲਹਟੀ ਨਾਲ ਟਕਰਾਉਣ ਦੇ ਬਾਅਦ ਜਹਾਜ਼ ਦੇ ਅਗਲੇ ਹਿੱਸੇ ਵਿਚ ਦਰਾਰ ਆ ਗਈ ਹੈ ਅਤੇ ਉਸ ਵਿਚ ਕਾਫ਼ੀ ਪਾਣੀ ਭਰ ਗਿਆ ਹੈ। ਬਾਅਦ ਵਿਚ ਪਾਣੀ ਜਹਾਜ਼ ਦੇ ਵਿਚ ਵਾਲੇ ਹਿੱਸੇ ਵਿਚ ਦਾਖ਼ਲ ਹੋ ਗਿਆ ਅਤੇ ਪੂਰਾ ਜਹਾਜ਼ ਡੁੱਬ ਗਿਆ। ਅਧਿਕਾਰੀਆਂ ਅਤੇ ਕਣਕ ਦੇ ਅਯਾਤਕ ਨੇ ਦੱਸਿਆ ਕਿ ਪੂਰੇ ਮਾਲ ਦੀ ਕੀਮਤ ਕਰੀਬ 6.64 ਕਰੋੜ ਟਕਾ (7,58,280.70 ਅਮਰੀਕੀ ਡਾਲਰ) ਸੀ। ਇਹ ਪੁੱਛਣ ‘ਤੇ ਕਿ ਕੀ ਕਿਸੇ ਨੇ ਜਾਣਬੁੱਝ ਕੇ ਜਹਾਜ਼ ਨੂੰ ਡੁਬੋਇਆ ਹੈ, ਕਬੀਰ ਨੇ ਇਸ ਤੋਂ ਇਨਕਾਰ ਕਰ ਦਿੱਤਾ, ਤੇ ਘਟਨਾ ਨੂੰ ਮਹਿਜ ਹਾਦਸਾ ਦੱਸਿਆ।

Comment here