ਅਪਰਾਧਸਿਆਸਤਖਬਰਾਂਦੁਨੀਆ

ਬੰਗਲਾਦੇਸ਼ ਪੁਲਸ ਵਲੋਂ ਮੰਦਰ ਬੇਅਦਬੀ ਦੀਆਂ ਸ਼ਿਕਾਇਤਾਂ ਦਰਜ

ਢਾਕਾ-ਬੰਗਲਾਦੇਸ਼ ’ਚ ਘੱਟ ਗਿਣਤੀ ਹਿੰਦੂ ਭਾਈਚਾਰੇ ਨੇ ਲਾਲਮੋਨੀਰਹਾਟ ਜ਼ਿਲ੍ਹੇ ’ਚ ਕਥਿਤ ਬੇਅਦਬੀ ਦੀਆਂ ਘਟਨਾਵਾਂ ’ਚ ਸ਼ਾਮਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਹੈ। ਇਸ ਜ਼ਿਲ੍ਹੇ ਦੀ ਸਰਹੱਦ ਭਾਰਤ ਨਾਲ ਲੱਗਦੀ ਹੈ। ਖ਼ਬਰ ਅਨੁਸਾਰ ਲਾਲਮੋਨੀਰਹਾਟ ਜ਼ਿਲ੍ਹੇ ਦੇ ਹਾਤੀਬੰਧ ਸਬ-ਡਿਵੀਜ਼ਨ ’ਚ ਸ਼ੁੱਕਰਵਾਰ ਤੜਕੇ ਪਾਲੀਥੀਨ ’ਚ ਪੈਕ ਕੱਚਾ ਬੀਫ ਗੇਂਦੁਕੁਰੀ ਪਿੰਡ ਦੇ 3 ਮੰਦਰਾਂ ਅਤੇ ਇਕ ਘਰ ਦੇ ਦਰਵਾਜਿਆਂ ’ਤੇ ਲਟਕਾ ਦਿੱਤਾ ਗਿਆ। ਘਟਨਾ ਦੇ ਸਿਲਸਿਲੇ ’ਚ ਹਾਤੀਬੰਧ ਥਾਣੇ ’ਚ ਸ਼ੁੱਕਰਵਾਰ ਰਾਤ 4 ਸ਼ਿਕਾਇਤਾਂ ਦਰਜ ਕਰਾਈਆਂ ਗਈਆਂ।
ਘਟਨਾ ’ਚ ਸ਼ਾਮਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਨੂੰ ਸਥਾਨਕ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਪਿੰਡ ਦੇ ਸ਼੍ਰੀ ਸ਼੍ਰੀ ਰਾਧਾ ਗੋਵਿੰਦਾ ਮੰਦਰ ’ਚ ਵਿਰੋਧ ਪ੍ਰਦਰਸ਼ਨ ਕੀਤਾ। ਹਾਤੀਬੰਧ ਸਬ-ਡਿਵੀਜ਼ਨ ਪੂਜਾ ਉਦਜਾਪਣ ਪ੍ਰੀਸ਼ਦ ਦੇ ਪ੍ਰਮੁੱਖ ਦਿਲੀਪ ਕੁਮਾਰ ਸਿੰਘ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਪੁਲਸ ਨੂੰ ਘਟਨਾ ਬਾਰੇ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ਦਾ ਦੌਰਾ ਕੀਤਾ। ਪੁਲਸ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਟਨਾ 26 ਦਸੰਬਰ ਨੂੰ ਹੋਈਆਂ ਸਥਾਨਕ ਯੂਨੀਅਨ ਕੌਂਸਲ ਚੋਣਾਂ ਨਾਲ ਸਬੰਧਤ ਹੋ ਸਕਦੀ ਹੈ। ਉਥੇ ਹੀ ਹਾਤੀਬੰਧ ਥਾਣੇ ਦੇ ਮੁਖੀ ਇਰਸ਼ਾਦ-ਉੱਲ-ਆਲਮ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।

Comment here