ਸਿਆਸਤਖਬਰਾਂਦੁਨੀਆ

ਬੰਗਲਾਦੇਸ਼ ਦੀ 50ਵੀਂ ਵਰ੍ਹੇਗੰਢ ’ਤੇ ਭਾਰਤ ਵਲੋਂ ਸ਼ੁੱਭਕਾਮਨਾਵਾਂ

ਵਿਦੇਸ਼ ਸਕੱਤਰ ਸ਼੍ਰਿੰਗਲਾ ਨੇ ਸ਼ੇਖ ਹਸੀਨਾ ਨਾਲ ਕੀਤੀ ਮੁਲਾਕਾਤ
ਢਾਕਾ-ਵਿਆਪਕ ਸਹਿਯੋਗ ਦੀ ਸਮੀਖਿਆ ਕਰਨ ਲਈ ਦੋ ਦਿਨਾ ਅਧਿਕਾਰਤ ਦੌਰੇ ’ਤੇ ਇੱਥੇ ਪਹੁੰਚੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਹਸੀਨਾ ਨੂੰ ਦੋਸਤੀ ਦਿਵਸ ਦੀ 50ਵੀਂ ਵਰ੍ਹੇਗੰਢ ’ਤੇ ਵਧਾਈ ਦਿੱਤੀ। ਦੋਹਾਂ ਗੁਆਂਢੀ ਦੇਸ਼ਾਂ ਦਰਮਿਆਨ ਬੰਗਲਾਦੇਸ਼ ’ਚ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ, ‘‘ਵਿਦੇਸ਼ ਸਕੱਤਰ ਸ਼੍ਰਿੰਗਲਾ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੋਸਤੀ ਦਿਵਸ ਦੀ 50ਵੀਂ ਵਰ੍ਹੇਗੰਢ ’ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਦਿੱਲੀ ਅਤੇ ਢਾਕਾ ਤੋਂ ਇਲਾਵਾ 16 ਦੇਸ਼ਾਂ ’ਚ ਦੋਸਤੀ ਦਿਵਸ ਮਨਾਉਣ ਦਾ ਜ਼ਿਕਰ ਕੀਤਾ ਗਿਆ। ਭਾਰਤ ਵੱਲੋਂ 1971 ਵਿਚ ਬੰਗਲਾਦੇਸ਼ ਦੇ ਗਠਨ ਨੂੰ ਮਾਨਤਾ ਦਿੱਤੇ ਜਾਣ ਦੇ ਸਿਲਸਿਲੇ ’ਚ ਭਾਰਤ ਤੇ ਬੰਗਲਾਦੇਸ਼ ਨੇ ਸੋਮਵਾਰ ‘ਦੋਸਤੀ ਦਿਵਸ’ ਮਨਾਇਆ।
ਰਾਸ਼ਟਰਪਤੀ ਕੋਵਿੰਦ ਦੇ 15 ਤੋਂ 17 ਦਸੰਬਰ ਤੱਕ ਅਧਿਕਾਰਤ ਦੌਰੇ ’ਤੇ ਬੰਗਲਾਦੇਸ਼ ਜਾਣ ਦੀ ਉਮੀਦ ਹੈ। ਸ਼੍ਰਿੰਗਲਾ ਨੇ ਬੰਗਲਾਦੇਸ਼ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਸਮੇਤ ਦੋਵਾਂ ਦੇਸ਼ਾਂ ਦਰਮਿਆਨ ਵਿਆਪਕ ਅਤੇ ਵਧ ਰਹੇ ਸਹਿਯੋਗ ਦੀ ਸਮੀਖਿਆ ਕੀਤੀ। ਸ਼੍ਰਿੰਗਲਾ ਨੇ ਆਪਣੇ ਹਮਰੁਤਬਾ ਮਸੂਦ ਬਿਨ ਮੋਮੇਨ ਨਾਲ ਵੀ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਸਾਰੇ ਮੋਰਚਿਆਂ ’ਤੇ ਦੁਵੱਲੇ ਸਬੰਧਾਂ ’ਚ ਪ੍ਰਗਤੀ ’ਤੇ ਚਰਚਾ ਕੀਤੀ।

Comment here