ਅਪਰਾਧਸਿਆਸਤਖਬਰਾਂਦੁਨੀਆ

ਬੰਗਲਾਦੇਸ਼ ’ਚ ਹਿੰਦੂਆਂ ਖ਼ਿਲਾਫ਼ ਹਿੰਸਾ ਭੜਕਾਉਣ ਵਾਲੇ ਮੌਲਵੀ ਨੇ ਗੁਨਾਹ ਕਬੂਲਿਆ

ਢਾਕਾ-ਹਿੰਦੂਆਂ ਖ਼ਿਲਾਫ਼ ਇੰਟਰਨੈੱਟ ਮੀਡੀਆ ’ਤੇ ਹਿੰਸਾ ਭੜਕਾਉਣ ਤੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ’ਚ ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ।
ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ੈਕਤ ਮੰਡਲ (24) ਨੇ ਸੀਨੀਅਰ ਜੂਡੀਸ਼ੀਅਲ ਮੈਜਿਸਟ੍ਰੇਟ ਦੇਲਵਰ ਹੁਸੈਨ ਦੇ ਸਾਹਮਣੇ ਮੰਨਿਆ ਕਿ ਉਸ ਦੀ ਫੇਸਬੁੱਕ ਪੋਸਟ ਕਾਰਨ 17 ਅਕਤੂਬਰ ਨੂੰ ਦੁਰਗਾ ਪੂਜਾ ਦੌਰਾਨ ਪੀਰਗੰਜ ਉਪ ਜ਼ਿਲ੍ਹੇ ਦੇ ਰੰਗਪੁਰ ’ਚ ਹਿੰਸਾ ਭੜਕੀ ਸੀ। ਮੰਡਲ ਦਾ ਸਾਥੀ ਰਬੀਉਲ ਇਸਲਾਮ (36) ਮੌਲਵੀ ਹੈ। ਉਸ ’ਤੇ ਅੱਗਜਨੀ ਤੇ ਲੁੱਟ ਦਾ ਦੋਸ਼ ਹੈ। ਪੁਲਿਸ ਨੇ ਦੋਵਾਂ ਨੂੰ ਗਾਜ਼ੀਪੁਰ ਤੋਂ ਗਿ੍ਰਫ਼ਤਾਰ ਕੀਤਾ ਸੀ। ਉਨ੍ਹਾਂ ਖ਼ਿਲਾਫ਼ ਡਿਜੀਟਲ ਸੁਰੱਖਿਆ ਕਾਨੂੰਨ ਤਹਿਤ ਮਾਮਲਾ ਦਰਜ ਹੈ। ਸ਼ੈਕਤ ਰੰਗਪੁਰ ਦੇ ਕਾਰਮਾਈਕਲ ਕਾਲਜ ’ਚ ਦਰਸ਼ਨ ਸ਼ਾਸਤਰ ਦਾ ਵਿਦਿਆਰਥੀ ਹੈ। ਗਿ੍ਰਫ਼ਤਾਰੀ ਤੋਂ ਬਾਅਦ ਉਸ ਨੂੰ ਸੱਤਾਧਾਰੀ ਅਵਾਮੀ ਲੀਗ ਦੀ ਵਿਦਿਆਰਥੀ ਸ਼ਾਖਾ ਵਿਦਿਆਰਥੀ ਲੀਗ ਤੋਂ ਕੱਢ ਦਿੱਤਾ ਗਿਆ ਸੀ।
ਮੀਡੀਆ ਰਿਪੋਰਟ ਮੁਤਾਬਕ ਕਾਨੂੰਨੀ ਕਾਰਵਾਈ ਤਹਿਤ ਹੁਣ ਤਕ ਘੱਟੋ-ਘੱਟ ਸੱਤ ਲੋਕਾਂ ਨੇ ਆਪਣਾ ਅਪਰਾਧ ਸਵੀਕਾਰ ਕੀਤਾ ਹੈ। ਹਿੰਸਾ ਦੇ ਸਿਲਸਿਲੇ ’ਚ 70 ਕੇਲ ਦਰਜ ਕੀਤੇ ਗੇ ਹਨ, ਜਿਨ੍ਹਾਂ ’ਚੋਂ 24,000 ਸ਼ੱਕੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ। 683 ਲੋਕਾਂ ਦੀ ਗਿ੍ਰਫ਼ਤਾਰੀ ਹੋਈ ਹੈ। ਹਿੰਦੂਆਂ ’ਤੇ ਹੋਏ ਹਮਲਿਆਂ ਦੀ ਸੰਯੁਕਤ ਰਾਸ਼ਟਰ ਨੇ ਨਿਖੇਧੀ ਕਰਦਿਆਂ ਬੰਗਲਾਦੇਸ਼ ਸਰਕਾਰ ਨੂੰ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਸੀ।
ਬੀਡੀਨਿਊਜ਼ 24 ਡਾਟਕਾਮ ਦੀ ਰਿਪੋਰਟ ’ਚ ਰੈਪਿਡ ਐਕਸ਼ਨ ਬਟਾਲੀਅਨ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸ਼ੈਕਤ ਨੇ ਆਪਣੇ ਫਾਲੋਅਰ ਦੀ ਗਿਣਤੀ ਵਧਾਉਣ ਲਈ ਫੇਸਬੁੱਕ ’ਤੇ ਇਤਰਾਜ਼ਯੋਗ ਸਮੱਗਰੀ ਅਪਲੋਡ ਕੀਤੀ ਸੀ। ਰਿਪੋਰਟ ’ਚ ਦੱਸਿਆ ਗਿਆ ਕਿ ਰਬੀਉਲ ਨੇ ਲਾਉਡ ਸਪੀਕਰ ਜ਼ਰੀਏ ਪਿੰਡ ਦੇ ਮੁਸਲਿਮ ਸਮਾਜ ਦੇ ਲੋਕਾਂ ਨੂੰ ਭੜਕਾਉਣ ’ਚ ਸ਼ੈਕਤ ਦੀ ਮਦਦ ਕੀਤੀ ਸੀ। ਇਹ ਅਫ਼ਵਾਹ ਫੈਲਾਈ ਗਈ ਸੀ ਕਿ ਹਿੰਦੂ ਸਮਾਜ ਦੇ ਲੋਕਾਂ ਨੇ ਫੇਸਬੁੱਕ ’ਤੇ ਇਸਲਾਮ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਭੀੜ ਨੇ ਰੰਗਪੁਰ ਦੇ ਇਕ ਪਿੰਡ ’ਚ ਹਿੰਦੂਆਂ ਦੇ 70 ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ।

Comment here