ਅਪਰਾਧਸਿਆਸਤਖਬਰਾਂਦੁਨੀਆ

ਬੰਗਲਾਦੇਸ਼ ’ਚ ਹਿੰਦੂਆਂ ਦੀ ਗਿਣਤੀ ਘੱਟ ਕੇ 75 ਲੱਖ ਤਕ ਹੋਈ

ਢਾਕਾ-ਪਿਛਲੇ 50 ਸਾਲਾਂ ’ਚ ਬੰਗਲਾਦੇਸ਼ ਦੀ ਕੁਲ ਆਬਾਦੀ ਦੁੱਗਣੀ ਤੋਂ ਵੱਧ ਹੋ ਗਈ ਹੈ ਪਰ ਹਿੰਦੂਆਂ ਦੀ ਗਿਣਤੀ ’ਚ ਲੱਗਭਗ 75 ਲੱਖ ਤਕ ਦੀ ਗਿਰਾਵਟ ਆ ਗਈ ਹੈ। ਹਿੰਦੂਆਂ ਤੋਂ ਇਲਾਵਾ ਬੌਧ, ਈਸਾਈ ਤੇ ਹੋਰ ਧਰਮਾਂ ਦੇ ਲੋਕਾਂ ਦੀ ਗਿਣਤੀ ਘੱਟ ਜਾਂ ਵੱਧ ਸਥਿਰ ਰਹੀ ਹੈ। ਆਜ਼ਾਦ ਬੰਗਲਾਦੇਸ਼ ’ਚ ਪਹਿਲੀ ਮਰਦਮਸ਼ੁਮਾਰੀ 1974 ’ਚ ਕਰਵਾਈ ਗਈ ਸੀ। ਉਸ ਸਮੇਂ ਹਿੰਦੂ ਆਬਾਦੀ 13.5 ਫੀਸਦੀ ਸੀ। ਇਸ ਤੋਂ ਬਾਅਦ ਚਾਰ ਹੋਰ ਮਰਦਮਸ਼ੁਮਾਰੀਆਂ ਕਰਵਾਈਆਂ ਗਈਆਂ। ਸਾਲ 2011 ’ਚ ਹੋਈ ਮਰਦਮਸ਼ੁਮਾਰੀ ਤੋਂ ਪਤਾ ਲੱਗਾ ਹੈ ਕਿ ਬੰਗਲਾਦੇਸ਼ ਦੀ ਕੁੱਲ ਆਬਾਦੀ ’ਚ ਹਿੰਦੂਆਂ ਦੀ ਹਿੱਸੇਦਾਰੀ 8.5 ਫੀਸਦੀ ਹੈ। ਬੰਗਲਾਦੇਸ਼ ਬਿਊਰੋ ਆਫ਼ ਸਟੈਟਿਸਟਿਕਸ (ਬੀ.ਬੀ.ਐੱਸ.) ਨੇ ਆਪਣੀ 2011 ਦੀ ਆਬਾਦੀ ਅਤੇ ਰਿਹਾਇਸ਼ ਜਨਗਣਨਾ ਰਿਪੋਰਟ ’ਚ ਦੇਸ਼ ਵਿੱਚ ਹਿੰਦੂ ਆਬਾਦੀ ’ਚ ਗਿਰਾਵਟ ਦੇ ਦੋ ਕਾਰਨਾਂ ਦਾ ਹਵਾਲਾ ਦਿੱਤਾ ਹੈ।
ਇਨ੍ਹਾਂ ’ਚੋਂ ਇਕ ਹਿੰਦੂਆਂ ਦਾ ਦੇਸ਼ ਛੱਡ ਕੇ ਚਲੇ ਜਾਣਾ ਹੈ ਅਤੇ ਦੂਜਾ ਹਿੰਦੂਆਂ ’ਚ ਮੁਕਾਬਲਤਨ ਘੱਟ ਕੁਲ ਜਣਨ ਦਰ ਹੈ, ਜਿਸ ਦਾ ਮਤਲਬ ਹੈ ਕਿ ਹਿੰਦੂਆਂ ਦੇ ਘਰਾਂ ’ਚ ਮੁਕਾਬਲਤਨ ਘੱਟ ਬੱਚੇ ਹਨ। ਹਾਲਾਂਕਿ ਬੰਗਲਾਦੇਸ਼ ’ਚ ਦਸਤ ਰੋਗ ਲਈ ਅੰਤਰਰਾਸ਼ਟਰੀ ਖੋਜ ਕੇਂਦਰ, ਦੋ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਦੇਸ਼ ਦੇ ਇਕ ਛੋਟੇ ਹਿੱਸੇ ’ਚ ਇਕ ਅਧਿਐਨ ਕੀਤਾ ਅਤੇ ਪਾਇਆ ਕਿ ਹਿੰਦੂਆਂ ਦੀ ਘੱਟ ਪ੍ਰਵਾਸ ਤੇ ਜਣਨ ਦਰ ਤੋਂ ਇਲਾਵਾ ਇਸ ਭਾਈਚਾਰੇ ’ਚ ਬਾਲ ਮੌਤ ਦਰ ਤੁਲਨਾਤਮਕ ਤੌਰ ’ਤੇ ਵੱਧ ਹੋਣ ਕਾਰਨ ਇਨ੍ਹਾਂ ਦੀ ਆਬਾਦੀ ਘੱਟ ਹੁੰਦੀ ਜਾ ਰਹੀ ਹੈ। ਸਿਆਸੀ ਆਗੂ, ਸਮਾਜ ਦੇ ਜਾਣਕਾਰ, ਹਿੰਦੂ ਭਾਈਚਾਰੇ ਦੇ ਆਗੂ ਅਤੇ ਖੋਜਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਹਿੰਦੂਆਂ ਦਾ ਵਿਦੇਸ਼ਾਂ ’ਚ ਪ੍ਰਵਾਸ ਦੇਸ਼ ’ਚ ਉਨ੍ਹਾਂ ਦੀ ਆਬਾਦੀ ’ਚ ਗਿਰਾਵਟ ਦਾ ਮੁੱਖ ਕਾਰਨ ਹੈ। ਇਸ ਪ੍ਰਵਾਸ ਪਿੱਛੇ ਇਕ ਇਤਿਹਾਸਕ ਰੁਝਾਨ ਰਿਹਾ ਹੈ। ਢਾਕਾ ਯੂਨੀਵਰਸਿਟੀ ਦੇ ਅਰਥਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਅਬੁਲ ਬਰਕਤ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਘੱਟਗਿਣਤੀਆਂ ਦੇ ਦੇਸ਼ ਛੱਡਣ ਦੇ ਆਰਥਿਕ, ਸਮਾਜਿਕ ਅਤੇ ਸਿਆਸੀ ਕਾਰਨਾਂ ’ਤੇ ਖੋਜ ਕਰ ਰਹੇ ਹਨ। ਇਸ ਵਿਸ਼ੇ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਕੋਈ ਵੀ ਆਪਣੀ ਮਾਤਭੂਮੀ ਆਪਣਾ ਘਰ ਛੱਡ ਕੇ ਕਿਸੇ ਹੋਰ ਦੇਸ਼ ਨਹੀਂ ਜਾਣਾ ਚਾਹੁੰਦਾ।
ਇਹ ਅੱਤਿਆਚਾਰ ਹੈ, ਜੋ ਹਿੰਦੂਆਂ ਦੇ ਪ੍ਰਵਾਸ ਦਾ ਕਾਰਨ ਬਣ ਰਿਹਾ ਹੈ ਅਤੇ ਉਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ।’’ ਉਨ੍ਹਾਂ ਕਿਹਾ, ‘‘ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੇ ਦੁਸ਼ਮਣ ਜਾਇਦਾਦ ਕਾਨੂੰਨ ਕਾਰਨ ਆਪਣਾ ਸਭ ਕੁਝ ਗੁਆ ਦਿੱਤਾ ਹੈ ਅਤੇ ਉਹ ਦੇਸ਼ ਛੱਡ ਕੇ ਚਲੇ ਗਏ ਹਨ। ਅਜਿਹਾ ਜ਼ਿਆਦਾਤਰ ਪਿੰਡ ਦੇ ਕਮਜ਼ੋਰ ਹਿੰਦੂ ਪਰਿਵਾਰਾਂ ਨਾਲ ਹੁੰਦਾ ਹੈ ਅਤੇ ਹੋਰ ਵੀ ਕਾਰਨ ਹਨ। ਇਸ ਸਾਲ ਦੁਰਗਾ ਪੂਜਾ ਦੌਰਾਨ ਪਵਿੱਤਰ ਕੁਰਾਨ ਦੀ ਬੇਅਦਬੀ ਤੋਂ ਬਾਅਦ ਹਿੰਦੂ ਪੂਜਾ ਮੰਡਪ ਅਤੇ ਮੰਦਰਾਂ ਨੂੰ ਤਬਾਹ ਕਰ ਦਿੱਤਾ ਗਿਆ, ਉਨ੍ਹਾਂ ਦੇ ਘਰਾਂ ਤੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਦੌਰਾਨ ਕਈ ਲੋਕਾਂ ਦੀ ਮੌਤ ਵੀ ਹੋ ਗਈ।

Comment here