ਅਪਰਾਧਸਿਆਸਤਖਬਰਾਂਖੇਡ ਖਿਡਾਰੀਦੁਨੀਆ

ਬੰਗਲਾਦੇਸ਼ ਗਈ ਪਾਕਿ ਟੀਮ ਵਲੋਂ ਰਾਸ਼ਟਰੀ ਝੰਡਾ ਗੱਡਣ ’ਤੇ ਛਿੜਿਆ ਵਿਵਾਦ

ਸਿਡਨੀ-ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਾਲੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ 19 ਨਵੰਬਰ ਨੂੰ ਖੇਡਿਆ ਜਾਵੇਗਾ। ਆਸਟ੍ਰੇਲੀਆ ਤੋਂ ਟੀ-20 ਵਿਸ਼ਵ ਕੱਪ 2021 ’ਚ ਸੈਮੀਫਈਨਲ ’ਚ ਹਾਰਨ ਵਾਲੀ ਪਾਕਿਸਤਾਨ ਦੀ ਟੀਮ ਕੁਝ ਦਿਨ ਪਹਿਲਾਂ ਬੰਗਲਾਦੇਸ਼ ਦੌਰੇ ’ਤੇ ਪਹੁੰਚਣ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਵਿਵਾਦ ਦੋਵਾਂ ਦੇਸ਼ਾਂ ਵਿਚਾਲੇ ਟੀ-20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਸ਼ੁਰੂ ਹੋਇਆ ਹੈ। ਦਰਅਸਲ ਬੀਤੇ ਮੰਗਲਵਾਰ ਨੂੰ ਪਾਕਿਸਤਾਨ ਦੀ ਟੀਮ ਮੀਰਪੁਰ ਢਾਕਾ ’ਚ ਅਭਿਆਸ ਕਰ ਰਹੀ ਸੀ। ਇਸ ਦੌਰਾਨ ਉਸ ਨੇ ਮੈਦਾਨ ’ਤੇ ਆਪਣਾ ਰਾਸ਼ਟਰੀ ਝੰਡਾ ਗੱਡ ਦਿੱਤਾ, ਜਿਸਦੇ ਚਲਦੇ ਵਿਵਾਦ ਹੋ ਗਿਆ ਹੈ।
ਪਾਕਿਸਤਾਨ ਦੀ ਇਸ ਹਰਕਤ ’ਤੇ ਬੰਗਾਲਦੇਸ਼ ਦੇ ਕ੍ਰਿਕਟ ਪ੍ਰਸ਼ੰਸਕਾਂ ਨੇ ਨਾਰਾਜ਼ਗੀ ਜਤਾਈ ਹੈ। ਉਥੋਂ ਦੇ ਇਕ ਪ੍ਰਸ਼ੰਸਕ ਨੇ ਫੇਸਬੁੱਕ ’ਤੇ ਲਿਖਿਆ, ‘ਵਿਸ਼ਵ ਦੀਆਂ ਕਈ ਟੀਮਾਂ ਹੁਣ ਤਕ ਬੰਗਲਾਦੇਸ਼ ਦਾ ਦੌਰਾ ਕਰ ਚੁੱਕੀਆਂ ਹਨ ਅਤੇ ਬਹੁਤ ਸਾਰੇ ਮੈਚ ਖੇਡੇ ਗਏ ਹਨ, ਕਿਸੇ ਵੀ ਟੀਮ ਨੇ ਅਭਿਆਸ ਦੌਰਾਨ ਮੈਦਾਨ ’ਤੇ ਆਪਣੇ ਦੇਸ਼ ਦਾ ਰਾਸ਼ਟਰ ਝੰਡਾ ਨਹੀਂ ਗੱਡਿਆ ਪਰ ਅਜਿਹਾ ਕਿਉਂ ਕੀਤਾ ਗਿਆ, ਇਹ ਕੀ ਸੰਕੇਤ ਦਿੰਦਾ ਹੈ।’ ਇਹ ਮਾਮਲਾ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਫੜ ਰਿਹਾ ਹੈ। ਵਿਵਾਦ ਨੂੰ ਅੱਗੇ ਵਧਦਾ ਵੇਖ ਪਾਕਿਤਾਨ ਕ੍ਰਿਕਟ ਬੋਰਡ ਨੇ ਸਫਾਈ ਦਿੱਤੀ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਡੈਮੇਜ ਕੰਟਰੋਲ ਕਰਦੇ ਹੋਏ ਕਿਹਾ, ‘ਉਨ੍ਹਾਂ ਨੇ ਪਿਛਲੇ ਦੋ ਮਹੀਨਿਆਂ ਤੋਂ ਅਭਿਆਸ ਸੈਸ਼ਨ ਦੌਰਾਨ ਰਾਸ਼ਟਰੀ ਝੰਡਾ ਲਗਾਉਣ ਦੀ ਪ੍ਰਥਾ ਸ਼ੁਰੂ ਕੀਤੀ ਹੈ। ਹਾਲਾਂਕਿ, ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਇਸ ’ਤੇ ਕੋਈ ਬਿਆਨ ਨਹੀਂ ਦਿੱਤਾ। ਉਥੇ ਹੀ ਬੰਗਲਾਦੇਸ਼ ਦੇ ਕੁਝ ਕ੍ਰਿਕਟ ਪ੍ਰਸ਼ੰਸਕਾਂ ਨੇ ਪਾਕਿਸਤਾਨ ਟੀਮ ਨੂੰ ਵਾਪਸ ਜਾਣ ਲਈ ਕਿਹਾ ਹੈ। ਪਾਕਿਸਤਾਨ ਦੀ ਟੀਮ ਬੰਗਲਾਦੇਸ਼ ਦੌਰੇ ’ਤੇ ਤਿੰਨ ਟੀ-20 ਇੰਟਰਨੈਸ਼ਨਲ ਮੈਚ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਆਈ ਹੈ।

Comment here