ਅਪਰਾਧਸਿਆਸਤਖਬਰਾਂਦੁਨੀਆ

ਬਜ਼ੁਰਗ ਦਾ ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ’ਚ ਸਿਰ ਕਲਮ

ਕਾਬੁਲ-ਜਲਾਲਾਬਾਦ ਸ਼ਹਿਰ ਓਂਗੋਰਬਾਗ ਇਲਾਕੇ ’ਚ ਇਕ ਬਜ਼ੁਰਗ ਦਾ ਸਿਰ ਕਲਮ ਕਰ ਦਿੱਤਾ ਗਿਆ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਤਾਲਿਬਾਨ ਇਸ ਖ਼ੇਤਰ ’ਚ ਨਾਗਰਿਕਾਂ ਅਤੇ ਅਫ਼ਗਾਨਿਸਤਾਨ ਦੇ ਪਿਛਲੇ ਇਸਲਾਮੀ ਗਣਰਾਜ ’ਚ ਸੇਵਾ ਕਰਨ ਵਾਲਿਆਂ ਨੂੰ ਬੇਹਰਿਮੀ ਨਾਲ ਪਰੇਸ਼ਾਨ ਕਰ ਰਹੇ ਹਨ।
ਤਾਲਿਬਾਨ ਨੇ ਪਹਿਲਾਂ ਸਾਰੇ ਅਫ਼ਗਾਨ ਸਰਕਾਰੀ ਅਧਿਕਾਰੀਆਂ ਦੇ ਲਈ ‘ਆਮ ਮੁਆਫ਼ੀ’ ਦੀ ਘੋਸ਼ਣਾ ਕੀਤੀ ਸੀ ਅਤੇ ਉਨ੍ਹਾਂ ਨੂੰ ਕੰਮ ’ਤੇ ਵਾਪਸ ਆਉਣ ਲਈ ਅਪੀਲ ਕੀਤੀ ਸੀ,ਜਿਸ ’ਚ ਸ਼ਰੀਆ ਕਾਨੂੰਨ ਦੇ ਅਨੁਸਾਰ ਔਰਤਾਂ ਵੀ ਸ਼ਾਮਲ ਸਨ ਪਰ ਹੁਣ ਉਹ ਸਾਬਕਾ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਟੋਲੋ ਨਿਊਜ਼ ਦੇ ਮੁਤਾਬਕ ਪ੍ਰਸਿੱਧ ਅਪਗਾਨ, ਕਮੇਡੀਅਨ ਨਜ਼ ਮੁਹੰਮਦ ਜਿਸ ਨੂੰ ਖਾਸ਼ਾ ਜਵਾਨ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ, ਨੂੰ 22 ਜੁਲਾਈ ਨੂੰ ਉਸ ਦੇ ਘਰੋਂ ਬਾਹਰ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਖ਼ਾਸਾ ਕੰਧਾਰ ਪੁਲਸ ’ਚ ਸਨ।
ਤਾਲਿਬਾਨ ਲੜਾਕੇ ਸਾਬਕਾ ਸਰਕਾਰੀ ਅਧਿਕਾਰੀਆਂ ਦੇ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਹਾਲ ਹੀ ’ਚ ਤਾਲਿਬਾਨ ਨੇ ਉੱਤਰੀ ਫਰਯਾਬ ਪ੍ਰਾਂਤ ’ਚ ਇਕ ਸੁਰੱਖਿਆ ਅਧਿਕਾਰੀ ਦੇ 12 ਸਾਲਾ ਮੁੰਡੇ ਦੀ ਕੁੱਟਮਾਰ ਕੀਤੀ ਸੀ।

Comment here