ਅਪਰਾਧਖਬਰਾਂਦੁਨੀਆ

ਬਗ਼ੈਰ ਪਾਸਪੋਰਟ ਤੇ ਵੀਜ਼ੇ ਤੋਂ ਰੂਸੀ ਲੜਕੀ ਗ੍ਰਿਫ਼ਤਾਰ 

ਅੰਮ੍ਰਿਤਸਰ : ਹਾਲ ਹੀ ਵਿੱਚ ਹਲਕਾ ਰਾਜਾਸਾਂਸੀ ’ਚ ਰੂਸੀ ਲੜਕੀ ਨੂੰ ਸਥਾਨਕ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਜੋ ਬਗ਼ੈਰ ਪਾਸਪੋਰਟ ਅਤੇ ਵੀਜ਼ੇ ਤੋਂ ਘੁੰਮ ਰਹੀ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਾਜਾਸਾਂਸੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਦੀ ਪਛਾਣ ਅਲੀਸ਼ੀਆ ਵਜੋਂ ਹੋਈ ਹੈ ਜੋ ਰੂਸ ਦੇ ਕਿਰਗਿਜ਼ਸਤਾਨ ਦੀ ਹੈ ਅਤੇ ਜੋ ਰਾਤ ਕਰੀਬ ਅੱਠ ਵਜੇ ਕਸਬਾ ਰਾਜਾਸਾਂਸੀ ਵਿਖੇ ਘੁੰਮ ਰਹੀ ਸੀ। ਲੜਕੀ ਤੋਂ ਪੁੱਛਗਿੱਛ ਦੌਰਾਨ ਜਦ ਉਸ ਵੱਲੋਂ ਕੋਈ ਪਰੂਫ ਨਹੀਂ ਦਿੱਤਾ ਗਿਆ ਤਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਇੰਡੀਅਨ ਪਾਸਪੋਰਟ ਐਕਟ ਅਤੇ ਫਾਰਨਰ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਲੜਕੀ ਨੂੰ ਅਜਨਾਲਾ ਦੀ ਅਦਾਲਤ ’ਚ ਪੇਸ਼ ਕਰਨ ਲਈ ਲਿਆਂਦਾ ਗਿਆ ਜਿੱਥੇ ਉਸ ਨੂੰ ਮਾਣਯੋਗ ਅਦਾਲਤ ਵੱਲੋਂ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ ਗਿਆ ਹੈ। ਇਹ ਵਿਦੇਸ਼ੀ ਲੜਕੀ ਪੱਤਰਕਾਰਾਂ ’ਤੇ ਵੀ ਗੁੱਸੇ ’ਚ ਪੇਸ਼ ਹੁੰਦੀ ਨਜ਼ਰ ਆਈ । ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਵਿਦੇਸ਼ੀ ਲੜਕੀ ਕੋਲ ਨਾ ਤਾਂ ਪਾਸਪੋਰਟ ਸੀ ਅਤੇ ਨਾ ਹੀ ਵੀਜ਼ਾ ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Comment here