ਸਿਆਸਤਖਬਰਾਂਦੁਨੀਆ

ਬ੍ਰਿਟੇਨ ਨੇ 4 ਹਜ਼ਾਰ, ਕਤਰ ਨੇ 7 ਹਜ਼ਾਰ ਲੋਕਾਂ ਨੂੰ ਅਫਗਾਨ ਤੋਂ ਕੱਢਿਆ

ਲੰਡਨ-ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸ਼ਾਸਨ ਕਾਰਨ ਲੋਕਾਂ ਚ ਹਫੜਾ ਦਫੜੀ ਵਾਲਾ ਮਹੌਲ ਹੈ, ਵੱਖ ਵੱਖ ਮੁਲਕ ਆਪਣੇ ਲੋਕਾਂ ਨੂੰ ਸੁਰੱਖਿਅਤ ਕੱਢਣ ਲੱਗੇ ਹੋਏ ਹਨ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ ਦੇ ਹਥਿਆਰਬੰਦ ਬਲਾਂ ਨੇ 13 ਅਗਸਤ ਤੋਂ ਹੁਣ ਤਕ ਲਗਭਗ 4 ਹਜ਼ਾਰ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਕੱਢਿਆ ਹੈ। ਬ੍ਰਿਟੇਨ ਫੌਜੀਆਂ ਵੱਲੋਂ ਕੱਢੇ ਗਏ ਜ਼ਿਆਦਾਤਰ ਲੋਕ ਅਫ਼ਗਾਨੀ ਹਨ, ਜਿਨ੍ਹਾਂ ਨੇ ਪਿਛਲੇ 20 ਸਾਲਾਂ ’ਚ ਬਿ੍ਰਟੇਨ ਦੀ ਮਦਦ ਕੀਤੀ ਹੈ। ਇਨ੍ਹਾਂ 4 ਹਜ਼ਾਰ ਲੋਕਾਂ ਜਾਂ ਬ੍ਰਿਟਿਸ਼ ਨਾਗਰਿਕਾਂ ਤੋਂ ਇਲਾਵਾ ਲਗਭਗ 5 ਹਜ਼ਾਰ ਅਫ਼ਗਾਨ ਸਹਿਯੋਗੀ ਜਿਵੇਂ ਕਿ ਅਨੁਵਾਦਕਾਂ ਤੇ ਡਰਾਈਵਰਾਂ ਲਈ ਹਵਾਈ ਜਹਾਜ਼ ’ਚ ਸੀਟਾਂ ਨਿਰਧਾਰਤ ਕੀਤੀਆਂ ਗਈਆਂ ਹਨ। ਕਤਰ ਨੇ ਅਫ਼ਗਾਨਿਸਤਾਨ ਤੋਂ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੱਢਿਆ ਹੈ। ਕਤਰ ਤੇ ਸੰਯੁਕਤ ਅਰਬ ਅਮੀਰਾਤ ਪੱਛਮੀ ਦੇਸ਼ਾਂ ਦੇ ਨਾਗਰਿਕਾਂ ਦੇ ਨਾਲ-ਨਾਲ ਅਫ਼ਗਾਨ ਦੁਭਾਸ਼ੀਆਂ ਲਈ ਨਿਕਾਸੀ ਉਡਾਣਾਂ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੇ ਪ੍ਰਮੁੱਖ ਜੋਸੇਪ ਬੋਰੇਲ ਨੇ  ਦੱਸਿਆ ਕਿ ਸੰਘ ਦੇ ਲਗਭਗ 100 ਕਰਮਚਾਰੀ ਤੇ ਉਨ੍ਹਾਂ ਨਾਲ ਕੰਮ ਕਰ ਰਹੇ 400 ਅਫ਼ਗਾਨਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਇਕ ਜਾਣਕਾਰੀ ਮੁਤਾਬਕ ਪੱਛਮੀ ਦੇਸ਼ਾਂ ਦੇ ਨੇ 17 ਹਜ਼ਾਰ ਤੋਂ ਵੱਧ ਲੋਕਾਂ ਨੂੰ ਕਾਬੁਲ ਤੋਂ ਕੱਢਿਆ ਹੈ, ਹਾਲੇ ਇਹ ਪ੍ਰਕਿਰਿਆ ਚੱਲ ਰਹੀ ਹੈ।

Comment here