ਇਸਲਾਮਾਬਾਦ-ਬ੍ਰਿਟੇਨ ਦੇ ਸਾਬਕਾ ਮੰਤਰੀਆਂ, ਸੀਨੀਅਰ ਕਾਨੂੰਨ ਅਧਿਕਾਰੀਆਂ, ਉੱਘੇ ਪੱਤਰਕਾਰਾਂ ਅਤੇ ਕਾਨੂੰਨੀ ਅਧਿਕਾਰ ਸੰਗਠਨਾਂ ਨੇ ਪਾਕਿਸਤਾਨ ਨੂੰ ਮਨੁੱਖੀ ਅਧਿਕਾਰਾਂ ਦੇ ਖ਼ੇਤਰ ‘ਚ ਕੰਮ ਕਰਨ ਵਾਲੇ ਇਕ ਵਕੀਲ ਦੇ ਭਰਾ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਵਕੀਲ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਲਾਹਕਾਰ ਵਜੋਂ ਕੰਮ ਕੀਤਾ ਸੀ। ਇੱਕ ਸਾਂਝੇ ਬਿਆਨ ‘ਚ ਕਿਹਾ ਗਿਆ ਹੈ, ”ਅਸੀਂ ਪਾਕਿਸਤਾਨੀ ਅਧਿਕਾਰੀਆਂ ਤੋਂ ਮੁਰਾਦ ਅਕਬਰ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਮਨਮਰਜੀ ਨਾਲ ਨਜ਼ਰਬੰਦ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਜਾ ਰਹੇ ਹਨ ਅਤੇ ਉਸ ਦੀ ਮੌਤ ਦਾ ਖ਼ਤਰਾ ਹੈ। ਉਸ ਨੇ ਕਿਹਾ ਕਿ ਮੁਰਾਦ ਅਕਬਰ ‘ਤੇ ਕਿਸੇ ਅਪਰਾਧ ਦਾ ਦੋਸ਼ ਨਹੀਂ ਹੈ ਅਤੇ ਉਹ ਬਹੁਤ ਸੰਵੇਦਨਸ਼ੀਲ ਵਿਅਕਤੀ ਹੈ। ਉਸ ਨੂੰ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਹਨ। ਇਸ ਲਈ ਉਹ ਆਪਣੇ ਪਰਿਵਾਰ ਦੀ ਦੇਖ-ਰੇਖ ਹੇਠ ਸੀ ਅਤੇ ਮਾਨਸਿਕ ਰੋਗਾਂ ਦਾ ਇਲਾਜ ਕਰਵਾ ਰਿਹਾ ਸੀ।
ਦੱਸ ਦਈਏ ਕਿ ਵਕੀਲ ਸ਼ਹਿਜ਼ਾਦ ਅਕਬਰ ਦੇ ਭਰਾ ਮੁਰਾਦ ਅਕਬਰ ਨੂੰ ਇਸ ਹਫ਼ਤੇ ਗ੍ਰਿਫਤਾਰ ਕੀਤਾ ਗਿਆ ਸੀ। ਐਡਵੋਕੇਟ ਸ਼ਹਿਜ਼ਾਦ, ਜੋ ਇਸ ਸਮੇਂ ਪਾਕਿਸਤਾਨ ‘ਚ ਨਹੀਂ ਹੈ, ਨੇ ਦੋ ਦਿਨ ਪਹਿਲਾਂ ਟਵੀਟ ਕੀਤਾ ਸੀ ਕਿ ਸੁਰੱਖਿਆ ਬਲਾਂ ਨੇ ਉਸ ਦੇ ਘਰ ਛਾਪਾ ਮਾਰ ਕੇ ਉਸ ਦੇ ਭਰਾ ਨੂੰ ਚੁੱਕ ਲਿਆ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਮੁਰਾਦ ਦੀ ਨਜ਼ਰਬੰਦੀ ਦੀ ਨਾ ਤਾਂ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ।
ਬ੍ਰਿਟੇਨ ਦੇ ਲੋਕਾਂ ਨੇ ਪਾਕਿ ਤੋਂ ਮੁਰਾਦ ਅਕਬਰ ਦੀ ਰਿਹਾਈ ਮੰਗੀ

Comment here