ਲੰਡਨ-ਬ੍ਰਿਟੇਨ ‘ਚ ਸਭ ਤੋਂ ਵੱਡਾ ਹਮਲਾ ਖਾਲਿਸਤਾਨ ਲਿਬਰੇਸ਼ਨ ਫੋਰਸ ‘ਤੇ ਹੋਇਆ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਖਾਲਿਸਤਾਨ ਸਮਰਥਕਾਂ ‘ਤੇ ਸ਼ਿਕੰਜਾ ਕੱਸਿਆ ਹੈ। ਪੀ.ਐੱਮ. ਸੁਨਕ ਵੱਲੋਂ ਬਣਾਈ ਗਈ ਟਾਸਕ ਫੋਰਸ ਨੇ ਦੋ ਮਹੀਨਿਆਂ ਵਿੱਚ ਬ੍ਰਿਟੇਨ ਵਿੱਚ 12 ਖਾਲਿਸਤਾਨੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਨਸ਼ਾ ਤਸਕਰੀ ਰਾਹੀਂ ਬ੍ਰਿਟੇਨ ਵਿੱਚ ਖਾਲਿਸਤਾਨੀ ਜਥੇਬੰਦੀਆਂ ਲਈ ਫੰਡ ਇਕੱਠਾ ਕਰਦੇ ਸਨ। ਚੰਗੀ ਗੱਲ ਇਹ ਵੀ ਹੈ ਕਿ ਟਾਸਕ ਫੋਰਸ ਭਾਰਤ ਦੇ ਨਾਲ ਖੁਫੀਆ ਸੂਚਨਾਵਾਂ ਦਾ ਆਦਾਨ-ਪ੍ਰਦਾਨ ਵੀ ਕਰ ਰਿਹਾ ਹੈ।
ਪਿਛਲੇ ਮਹੀਨੇ ਮਾਰੇ ਗਏ ਕੇ.ਐਲ.ਐਫ ਮੁਖੀ ਅਵਤਾਰ ਸਿੰਘ ਖੰਡਾ ਨਾਲ ਜੁੜੇ 40 ਲੋਕਾਂ ਦੀਆਂ ਯੂਕੇ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਹਾਲ ਹੀ ਵਿੱਚ ਭਾਰਤ ਤੋਂ ਬ੍ਰਿਟੇਨ ਵਿੱਚ ਸ਼ਰਣ ਮੰਗਣ ਦੇ ਨਾਂ ’ਤੇ ਦਾਇਰ ਅਰਜ਼ੀਆਂ ਵੀ ਭਾਰਤ ਸਰਕਾਰ ਨੂੰ ਪੜਤਾਲ ਲਈ ਭੇਜੀਆਂ ਗਈਆਂ ਹਨ। ਬ੍ਰਿਟਿਸ਼ ਸਰਕਾਰ ਦਾ ਮੰਨਣਾ ਹੈ ਕਿ ਭਾਰਤ, ਖਾਸ ਤੌਰ ‘ਤੇ ਪੰਜਾਬ ਤੋਂ ਦਾਇਰ ਸ਼ਰਣ ਅਰਜ਼ੀਆਂ ਵਿੱਚ ਧਾਰਮਿਕ ਅਤਿਆਚਾਰ ਦਾ ਝੂਠਾ ਜ਼ਿਕਰ ਕੀਤਾ ਗਿਆ ਹੈ। ਇਹ ਅਰਜ਼ੀਆਂ ਪੰਜਾਬ ਅਤੇ ਕੈਨੇਡਾ ਤੋਂ ਆਈਆਂ ਸਨ।
ਬ੍ਰਿਟੇਨ ਦੀ ਟਾਸਕ ਫੋਰਸ ਨੇ 12 ਖਾਲਿਸਤਾਨੀ ਕੀਤੇ ਗ੍ਰਿਫ਼ਤਾਰ

Comment here