ਅਪਰਾਧਖਬਰਾਂਦੁਨੀਆ

ਬ੍ਰਿਟੇਨ ‘ਚ ਹਿੰਦੂਆਂ ਨੂੰ ਮੁਸਲਿਮ ਪੁਲਸ ਨੇ ਪੂਜਾ ਕਰਨ ਤੋਂ ਰੋਕਿਆ

ਬ੍ਰਿਟੇਨ-ਇਥੇ ਹਿੰਦੂਆਂ ਨੂੰ ਗਣੇਸ਼ ਚਤੁਰਥੀ ਮਨਾਉਣ ਲਈ ਪੂਜਾ ਤੋਂ ਰੋਕਣ ਦੀ ਖ਼ਬਰ ਹੈ। ਭਾਰਤ ਵਿੱਚ 10 ਦਿਨ ਮਨਾਇਆ ਜਾਣ ਵਾਲਾ ਗਣੇਸ਼ ਚਤੁਰਥੀ ਦਾ ਤਿਉਹਾਰ ਮੰਗਲਵਾਰ ਨੂੰ ਬਹੁਤ ਧੂਮਧਾਮ ਨਾਲ ਸ਼ੁਰੂ ਹੋਇਆ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਰਹਿੰਦੇ ਹਿੰਦੂ ਭਾਰਤੀ ਵੀ ਗਣੇਸ਼ ਉਤਸਵ ਮਨਾਉਂਦੇ ਹਨ। ਮੰਗਲਵਾਰ ਨੂੰ ਬ੍ਰਿਟੇਨ ‘ਚ ਕੁਝ ਹਿੰਦੂ ਗਣੇਸ਼ ਤਿਉਹਾਰ ਲਈ ਇਕੱਠੇ ਹੋਏ ਸਨ ਪਰ ਬ੍ਰਿਟਿਸ਼ ਪੁਲਸ ‘ਚ ਸ਼ਾਮਲ ਕੁਝ ਮੁਸਲਿਮ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਹ ਤਿਉਹਾਰ ਮਨਾਉਣ ਤੋਂ ਰੋਕ ਦਿੱਤਾ। ਜਦੋਂ ਮੰਦਰ ਦੇ ਪੁਜਾਰੀ ਨੇ ਪੁਲਸ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਧੱਕਾ-ਮੁੱਕੀ ਕੀਤੀ।
ਇਸ ਮਾਮਲੇ ਦੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਭਾਰਤੀ ਮੂਲ ਦੇ ਰਿਸ਼ੀ ਸੁਨਕ ਹਨ, ਜੋ ਅਕਸਰ ਹਿੰਦੂ ਧਰਮ ਦਾ ਪ੍ਰਚਾਰ ਕਰਦੇ ਨਜ਼ਰ ਆਉਂਦੇ ਹਨ। ਪਰ ਗਣੇਸ਼ ਉਤਸਵ ‘ਤੇ ਬ੍ਰਿਟੇਨ ‘ਚ ਪੁਜਾਰੀ ‘ਤੇ ਹਮਲਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਇਸ ਦੇ ਨਾਲ ਹੀ ਕਈ ਲੋਕ ਇਸ ਵੀਡੀਓ ‘ਤੇ ਕੁਮੈਂਟ ਵੀ ਕਰ ਰਹੇ ਹਨ ਕਿ ਵਿਦੇਸ਼ਾਂ ‘ਚ ਰਹਿੰਦੇ ਹਿੰਦੂ ਭਾਰਤੀਆਂ ਨਾਲ ਉੱਥੇ ਅਜਿਹਾ ਸਲੂਕ ਕੀਤਾ ਜਾਂਦਾ ਹੈ। ਇਸ ਦੌਰਾਨ ਕਈ ਲੋਕਾਂ ਨੇ ਪੁਜਾਰੀ ਦੇ ਨਾਲ ਕੀਤੀ ਧੱਕਾ-ਮੁਕੀ ‘ਤੇ ਇਤਰਾਜ਼ ਵੀ ਪ੍ਰਗਟਾਇਆ ਹੈ ਅਤੇ ਰਿਸ਼ੀ ਸੁਨਕ ਨੂੰ ਇਸ ‘ਤੇ ਕਾਰਵਾਈ ਕਰਨ ਲਈ ਕਿਹਾ ਹੈ। ਦੱਸ ਦੇਈਏ ਕਿ ਮੰਗਲਵਾਰ ਤੋਂ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਹੈ।

Comment here