ਲੰਡਨ : ਊਰਜਾ, ਟਰਾਂਸਪੋਰਟ ਅਤੇ ਹਾਊਸਿੰਗ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਯੂਕੇ ਵਿੱਚ ਮਹਿੰਗਾਈ ਲਗਭਗ 30 ਸਾਲਾਂ ਵਿੱਚ ਤੇਜ਼ੀ ਨਾਲ ਵਧੀ ਹੈ। ਯੂਕੇ ਦੇ ਪਰਿਵਾਰਾਂ ਦਾ ਬਜਟ ਮਹਿੰਗਾਈ ਕਾਰਨ ਵਿਗੜ ਗਿਆ ਹੈ। ਨੈਸ਼ਨਲ ਸਟੈਟਿਸਟਿਕਸ ਦੇ ਦਫਤਰ ਨੇ ਬੁੱਧਵਾਰ ਨੂੰ ਕਿਹਾ ਕਿ ਜਨਵਰੀ ‘ਚ ਖਪਤਕਾਰ ਕੀਮਤ ਸੂਚਕ ਅੰਕ ਵਧ ਕੇ 5.5 ਫੀਸਦੀ ਹੋ ਗਿਆ। ਦਸੰਬਰ ‘ਚ ਇਹ 5.4 ਫੀਸਦੀ ‘ਤੇ ਸੀ। ਤਾਜ਼ਾ ਅੰਕੜਾ ਮਾਰਚ 1992 ਤੋਂ ਬਾਅਦ ਸਭ ਤੋਂ ਵੱਧ ਹੈ। ਉਸ ਸਮੇਂ ਬਰਤਾਨੀਆ ਵਿੱਚ ਮਹਿੰਗਾਈ ਦਰ 7.2 ਫੀਸਦੀ ਤੱਕ ਪਹੁੰਚ ਗਈ ਸੀ। ਇਸ ਦੇ ਨਾਲ ਹੀ ਅਮਰੀਕਾ ‘ਚ ਪਿਛਲੇ ਮਹੀਨੇ ਮਹਿੰਗਾਈ ਦਰ ਪਿਛਲੇ ਕਰੀਬ ਚਾਰ ਦਹਾਕਿਆਂ ‘ਚ 7.5 ਫੀਸਦੀ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਦੂਜੇ ਪਾਸੇ ਯੂਰੋ ਕਰੰਸੀ ਦੀ ਵਰਤੋਂ ਕਰਨ ਵਾਲੇ 19 ਦੇਸ਼ਾਂ ਵਿੱਚ ਮਹਿੰਗਾਈ ਦਰ ਰਿਕਾਰਡ 5.1 ਫੀਸਦੀ ਤੱਕ ਪਹੁੰਚ ਗਈ ਹੈ।
Comment here