ਅਪਰਾਧਸਿਆਸਤਖਬਰਾਂ

ਬ੍ਰਿਟੇਨ ’ਚ ਭਾਰਤੀ ਨੇ ਜਿੱਤਿਆ ਨਸਲੀ ਵਿਤਕਰੇ ਦਾ ਕੇਸ

ਲੰਡਨ-ਬ੍ਰਿਟੇਨ ’ਚ ਨਸਲੀ ਵਿਤਕਰੇ ਦੀ ਖਬਰ ਆਈ ਹੈ। ਬ੍ਰਿਟੇਨ ਵਿਚ ਇਕ ਭਾਰਤੀ ਲੈਕਚਰਾਰ ਡਾ: ਕਾਜਲ ਸ਼ਰਮਾ ਨੇ ਯੂਨੀਵਰਸਿਟੀ ਆਫ ਪੋਰਟਸਮਾਊਥ ਖਿਲਾਫ਼ ਦਾਇਰ ਨਸਲੀ ਵਿਤਕਰੇ ਦਾ ਕੇਸ ਜਿੱਤ ਲਿਆ ਹੈ। ਡਾ: ਕਾਜਲ ਸ਼ਰਮਾ ਨੂੰ ਜਨਵਰੀ 2016 ਵਿੱਚ 5 ਸਾਲ ਦੀ ਮਿਆਦ ਲਈ ਯੂਨੀਵਰਸਿਟੀ ਦੇ ਆਰਗੇਨਾਈਜ਼ੇਸ਼ਨਲ ਸਟੱਡੀਜ਼ ਅਤੇ ਹਿਊਮਨ ਰਿਸੋਰਸ ਮੈਨੇਜਮੈਂਟ ਵਿਭਾਗ ਦੀ ‘ਐਸੋਸੀਏਟ ਹੈੱਡ’ ਨਿਯੁਕਤ ਕੀਤਾ ਗਿਆ ਸੀ। 5 ਸਾਲ ਬਾਅਦ ਉਨ੍ਹਾਂ ਕੋਲ ਇਸ ਅਹੁਦੇ ਲਈ ਦੁਬਾਰਾ ਅਪਲਾਈ ਕਰਨ ਦਾ ਵਿਕਲਪ ਸੀ।
ਹਾਲਾਂਕਿ, ਜਦੋਂ ਉਸ ਅਹੁਦੇ ਲਈ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਤਾਂ ਉਨ੍ਹਾਂ ਨੇ ਨਵੰਬਰ 2020 ਵਿੱਚ ਯੂਨੀਵਰਸਿਟੀ ਦੀ ਸ਼ਿਕਾਇਤ ਪ੍ਰਕਿਰਿਆ ਦੇ ਤਹਿਤ ਸ਼ਿਕਾਇਤ ਕੀਤੀ, ਜਿਸ ਵਿਚ ਕਿਹਾ ਗਿਆ ਕਿ ਉਨ੍ਹਾਂ ਨਾਲ ਬ੍ਰਿਟੇਨ ਦੇ ਸਮਾਨਤਾ ਐਕਟ 2010 ਦੇ ਤਹਿਤ ਵਿਤਕਰਾ ਕੀਤਾ ਗਿਆ ਹੈ। ਇਸ ਸਾਲ 29 ਨਵੰਬਰ ਨੂੰ ਇੱਕ ਰੁਜ਼ਗਾਰ ਟ੍ਰਿਬਿਊਨਲ ਨੇ ਆਪਣੇ ਹੁਕਮ ਵਿੱਚ ਕਿਹਾ, “ਮੁਦਈ (ਸ਼ਰਮਾ) ਗੈਰ ਗੋਰੀ ਅਤੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਇੱਕ ਕਰਮਚਾਰੀ ਸੀ। ਉਹ ਇੱਕ ਖਾਸ ਭਾਰਤੀ ਲਹਿਜ਼ੇ ਨਾਲ ਬੋਲਦੀ ਹੈ।’’

Comment here