ਖਬਰਾਂਚਲੰਤ ਮਾਮਲੇਦੁਨੀਆ

ਬ੍ਰਿਟੇਨ ‘ਚ ਭਾਰਤੀ ਔਰਤਾਂ ਨੂੰ ਦਿੱਤੀਆਂ ਰੇਡੀਓਐਕਟਿਵ ਰੋਟੀਆਂ-ਅਧਿਐਨ

ਲੰਡਨ-ਬ੍ਰਿਟੇਨ ‘ਚ ਭਾਰਤੀ ਔਰਤਾਂ ਨੂੰ ਰੇਡੀਓਐਕਟਿਵ ਵਾਲੀਆਂ ਰੋਟੀਆਂ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੀ ਵਿਰੋਧੀ ਲੇਬਰ ਪਾਰਟੀ ਦੇ ਇਕ ਸੰਸਦ ਮੈਂਬਰ ਨੇ 1960 ਦੇ ਦਹਾਕੇ ਦੀ ਉਸ ਡਾਕਟਰੀ ਖੋਜ ਦੀ ਕਾਨੂੰਨੀ ਜਾਂਚ ਦੀ ਮੰਗ ਕੀਤੀ ਹੈ, ਜਿਸ ਵਿਚ ਭਾਰਤੀ ਮੂਲ ਦੀਆਂ ਔਰਤਾਂ ਨੂੰ ‘ਲੋਹੇ ਦੀ ਘਾਟ’ ਦਾ ਮੁਕਾਬਲਾ ਕਰਨ ਲਈ ਰੇਡੀਓਐਕਟਿਵ ਟ੍ਰੀਟਮੈਂਟ ਦੇਣ ਵਾਲੇ ਰੇਡੀਓਐਕਟਿਵ ਆਈਸੋਟੋਪ ਵਾਲੀਆਂ ਰੋਟੀਆਂ ਖਾਣ ਲਈ ਦਿੱਤੀਆਂ ਗਈਆਂ ਸਨ। ਇਹਨਾਂ ਵਿਚੋਂ ਜ਼ਿਆਦਾਤਰ ਔਰਤਾਂ ਗਰਭਵਤੀ ਸਨ। ਇਸ ਦੇ ਨਾਲ ਹੀ ਜ਼ਿਆਦਾਤਰ ਔਰਤਾਂ ਪੰਜਾਬ ਅਤੇ ਗੁਜਰਾਤ ਤੋਂ ਸਨ ਅਤੇ ਉਹ ਬਹੁਤ ਘੱਟ ਅੰਗਰੇਜ਼ੀ ਬੋਲ ਪਾਉਂਦੀਆਂ ਸਨ।
ਇੰਗਲੈਂਡ ਦੇ ਵੈਸਟ ਮਿਡਲੈਂਡ ਖੇਤਰ ਵਿੱਚ ਕੋਵੈਂਟਰੀ ਲਈ ਐੱਮ.ਪੀ ਤਾਈਓ ਓਵਾਤੇਮੀ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਇੱਕ ਤਾਜ਼ਾ ਪੋਸਟ ਵਿੱਚ ਕਿਹਾ ਕਿ “ਉਸ ਨੂੰ ਇਸ ਅਧਿਐਨ ਤੋਂ ਪ੍ਰਭਾਵਿਤ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਹੁਤ ਚਿੰਤਾ ਹੈ।” ਇਕ ਸਥਾਨਕ ਡਾਕਟਰ ਅਨੁਸਾਰ 1969 ਵਿੱਚ ਸ਼ਹਿਰ ਦੀ ਦੱਖਣੀ ਏਸ਼ੀਆਈ ਆਬਾਦੀ ਵਿੱਚ ਆਇਰਨ ਦੀ ਕਮੀ ਦੀ ਸਥਿਤੀ ਬਾਰੇ ਡਾਕਟਰੀ ਖੋਜ ਦੇ ਹਿੱਸੇ ਵਜੋਂ ਭਾਰਤੀ ਮੂਲ ਦੀਆਂ ਲਗਭਗ 21 ਔਰਤਾਂ ਨੂੰ ‘ਆਇਰਨ-59’ ਨਾਲ ਮਿਕਸ ਕਰ ਕੇ ਰੋਟੀਆਂ ਦਿੱਤੀਆਂ ਗਈਆਂ ਸਨ। ਆਇਰਨ-59 ਤੱਤ ਆਇਰਨ ਦਾ ਇੱਕ ਆਈਸੋਟੋਪ ਹੈ। ਓਵਾਤੇਮੀ ਨੇ ਕਿਹਾ ਕਿ ”ਮੇਰੀ ਸਭ ਤੋਂ ਵੱਡੀ ਚਿੰਤਾ ਉਨ੍ਹਾਂ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹੈ ਜਿਨ੍ਹਾਂ ‘ਤੇ ਇਸ ਅਧਿਐਨ ਦੌਰਾਨ ਪ੍ਰਯੋਗ ਕੀਤਾ ਗਿਆ ਸੀ।’ ਬਿਆਨ ਵਿੱਚ ਕਿਹਾ ਗਿਆ, “ਇਹ ਮੁੱਦਿਆਂ ‘ਤੇ 1995 ਵਿੱਚ ਦਸਤਾਵੇਜ਼ੀ ਦੇ ਪ੍ਰਸਾਰਣ ਤੋਂ ਬਾਅਦ ਵਿਚਾਰ ਕੀਤਾ ਗਿਆ ਸੀ ਅਤੇ ਉਸ ਸਮੇਂ ਉਠਾਏ ਗਏ ਸਵਾਲਾਂ ਦੀ ਜਾਂਚ ਕਰਨ ਲਈ ਇੱਕ ਸੁਤੰਤਰ ਜਾਂਚ ਕੀਤੀ ਗਈ ਸੀ।”
ਉਹਨਾਂ ਨੇ ਕਿਹਾ ਕਿ ਮੈਂ ਸਤੰਬਰ ਵਿਚ ਸੰਸਦ ਦੀ ਜਦੋਂ ਬੈਠਕ ਹੋਵੇਗੀ ਤਾਂ ਫਿਰ ਇਸ ਗੱਲ ਦੀ ਪੂਰੀ ਕਾਨੂੰਨੀ ਜਾਂਚ ਦੀ ਮੰਗ ਕਰਾਂਗੀ ਕਿ ਅਜਿਹਾ ਕਿਵੇਂ ਹੋਣ ਦਿੱਤਾ ਗਿਆ ਅਤੇ ਔਰਤਾਂ ਦੀ ਪਛਾਣ ਕਰਨ ਦੀ ਐੱਮ.ਆਰ.ਸੀ. (ਮੈਡੀਕਲ ਰਿਸਰਚ ਕੌਂਸਲ) ਦੀ ਸਿਫ਼ਾਰਿਸ਼ ਰਿਪੋਰਟ ‘ਤੇ ਕਿਉਂ ਬਾਅਦ ਵਿਚ ਗੌਰ ਨਹੀਂ ਕੀਤਾ ਗਿਆ।’ ਐੱਮ.ਆਰ.ਸੀ. ਦੇ ਬੁਲਾਰੇ ਨੇ ਕਿਹਾ ਕਿ 1995 ਵਿੱਚ ਚੈਨਲ 4 ‘ਤੇ ਇੱਕ ਡਾਕੂਮੈਂਟਰੀ ਦੇ ਪ੍ਰਸਾਰਣ ਤੋਂ ਬਾਅਦ ਉਠਾਏ ਗਏ ਸਵਾਲਾਂ ਦੀ ਜਾਂਚ ਕੀਤੀ ਗਈ ਸੀ। ਬੀਬੀਸੀ ਦੀ ਇੱਕ ਰਿਪੋਰਟ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਮਾਮੂਲੀ ਬਿਮਾਰੀਆਂ ਲਈ ਇੱਕ ਸਥਾਨਕ ਡਾਕਟਰ ਦੀ ਮਦਦ ਲੈਣ ਤੋਂ ਬਾਅਦ ਲਗਭਗ 21 ਔਰਤਾਂ ਨੂੰ ਪ੍ਰਯੋਗ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਅਧਿਐਨ ਦੱਖਣੀ ਏਸ਼ੀਆਈ ਔਰਤਾਂ ਵਿੱਚ ਅਨੀਮੀਆ ਦੇ ਫੈਲਣ ਬਾਰੇ ਚਿੰਤਾਵਾਂ ਦੇ ਕਾਰਨ ਕੀਤਾ ਗਿਆ ਸੀ ਅਤੇ ਖੋਜੀਆਂ ਨੂੰ ਸ਼ੱਕ ਸੀ ਕਿ ਲਾਲ ਸੈੱਲਾਂ ਦੀ ਘੱਟ ਗਿਣਤੀ ਰਵਾਇਤੀ ਦੱਖਣੀ ਏਸ਼ੀਆਈ ਖੁਰਾਕ ਦੇ ਕਾਰਨ ਸੀ।
ਰਿਪੋਰਟਾਂ ਮੁਤਾਬਕ ਇਨ੍ਹਾਂ ਔਰਤਾਂ ਦੇ ਘਰ ਆਇਰਨ-59 ਮਿਕਸਡ ਰੋਟੀਆਂ ਪਹੁੰਚਾਈਆਂ ਗਈਆਂ। ਆਇਰਨ-59 ਲੋਹੇ ਦਾ ਇੱਕ ਆਈਸੋਟੋਪ ਹੈ ਜੋ ਗਾਮਾ ਬੀਟਾ ਦਾ ਨਿਕਾਸ ਕਰਦਾ ਹੈ। ਇਹਨਾਂ ਔਰਤਾਂ ਨੂੰ ਫਿਰ ਉਹਨਾਂ ਦੇ ਰੇਡੀਏਸ਼ਨ ਪੱਧਰ ਦਾ ਮੁਲਾਂਕਣ ਕਰਨ ਲਈ ਆਕਸਫੋਰਡਸ਼ਾਇਰ ਦੇ ਇੱਕ ਖੋਜ ਕੇਂਦਰ ਵਿੱਚ ਲਿਜਾਇਆ ਜਾਂਦਾ ਤਾਂ ਜੋ ਉਹਨਾਂ ਵਿਚ ਵਿਕਿਰਨ ਦੇ ਪੱਧਰ ਦਾ ਮੁਲਾਂਕਣ ਕੀਤਾ ਜਾ ਸਕੇ। ਰਿਪੋਰਟ ਅਨੁਸਾਰ ਐੱਮ.ਆਰ.ਸੀ. ਨੇ ਕਿਹਾ ਕਿ ਅਧਿਐਨ ਨੇ ਸਾਬਤ ਕੀਤਾ ਹੈ ਕਿ ‘ਏਸ਼ੀਅਨ ਔਰਤਾਂ ਨੂੰ ਖੁਰਾਕ ਵਿੱਚ ਵਾਧੂ ਆਇਰਨ ਲੈਣਾ ਚਾਹੀਦਾ ਹੈ ਕਿਉਂਕਿ ਆਟੇ ਵਿੱਚ ਆਇਰਨ ਅਘੁਲਣਸ਼ੀਲ ਹੁੰਦਾ ਹੈ। ਐੱਮ.ਆਰ.ਸੀ. ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ “ਭਾਗੀਦਾਰੀ, ਖੁੱਲੇਪਨ ਅਤੇ ਪਾਰਦਰਸ਼ਤਾ ਲਈ ਵਚਨਬੱਧਤਾ ਸਮੇਤ ਉੱਚ ਮਿਆਰਾਂ ਲਈ ਵਚਨਬੱਧ ਹੈ”।

Comment here