ਬਰਮਿੰਘਮ-ਬ੍ਰਿਟੇਨ ਵਿਚ ਖਾਲਿਸਤਾਨ ਦੀ ਆੜ ਵਿਚ ਕੱਟੜਪੰਥੀ ਮਾਹੌਲ ਖ਼ਰਾਬ ਕਰਨਾ ਚਾਉਂਦੇ ਹਨ। ਲੰਡਨ ਦੂਤਘਰ ਦੇ ਬਾਹਰ ਭਾਰਤੀ ਤਿਰੰਗੇ ਨੂੰ ਉਤਾਰ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਦੋਸ਼ੀ ਖ਼ਾਲਿਸਤਾਨ ਲਿਬਰੇਸਨ ਫੋਰਸ ਦੇ ਮੁਖੀ ਅਵਤਾਰ ਸਿੰਘ ਖੰਡਾ ਦੇ ਸਸਕਾਰ ਮੌਕੇ ਭਾਰਤ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਖ਼ਾਲਿਸਤਾਨ ਲਿਬਰੇਸਨ ਫੋਰਸ ਦੇ ਨਵ ਨਿਯੁਕਤ ਮੁਖੀ ਮਹਾ ਸਿੰਘ ਦੀ ਅਗਵਾਈ ਵਿੱਚ ਖੰਡਾ ਦੀ ਮੌਤ ਦਾ ਬਦਲਾ ਲੈਣ ਤੇ ਬਲੱਡ ਫਾਰ ਬਲੱਡ, ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ, ਜੋ ਖੰਡਾ ਦੇ ਮ੍ਰਿਤਕ ਸਰੀਰ ਦੇ ਲਗਾਤਾਰ ਪਿੱਛੇ ਤੁਰ ਰਹੇ ਸਨ। ਫੋਰਸ ਦੇ ਸਮਰਥਕਾਂ ਨੇ ਮੂੰਹ ਸਿਰ ਢੱਕ ਕੇ ਗੁਰਦੁਆਰਾ ਦੇ ਬਾਹਰ ਭਾਰਤੀ ਤਿਰੰਗੇ ਨੂੰ ਅੱਗ ਲਾ ਕੇ ਨਾਅਰੇ ਲਗਾਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਇਸ ਘਟਨਾ ਤੋਂ ਦੂਰੀ ਬਣਾਈ ਰੱਖੀ ਗਈ। ਕੁਝ ਕੁ ਦਾ ਕਹਿਣਾ ਸੀ ਉਹ ਖੰਡਾ ਦੀ ਮਾਂ-ਭੈਣ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਵੀਜ਼ਾ ਨਾ ਦੇਣ ਕਾਰਨ ਅੰਤਿਮ ਰਸਮਾਂ ਵਿੱਚ ਹਮਦਰਦੀ ਨਾਲ ਸ਼ਾਮਿਲ ਹੋਏ ਹਨ ਨਾ ਕਿ ਭਾਰਤੀ ਤਿਰੰਗੇ ਦਾ ਅਪਮਾਨ ਕਰਨ ਲਈ। ਉੱਥੇ ਮੌਜੂਦ ਸੰਗਤਾਂ ਨੇ ਭਾਰਤੀ ਤਿਰੰਗੇ ਨੂੰ ਅਗਨ ਭੇਂਟ ਕਰਨ ‘ਤੇ ਸਖ਼ਤ ਇਤਰਾਜ਼ ਜਤਾਇਆ।
ਬ੍ਰਿਟੇਨ ‘ਚ ਬਲੱਡ ਫਾਰ ਬਲੱਡ, ਖ਼ਾਲਿਸਤਾਨ ਜ਼ਿੰਦਾਬਾਦ ਦੇ ਲੱਗੇ ਨਾਅਰੇ

Comment here