ਲੰਡਨ-ਬੀਤੇ ਦਿਨੀਂ ਬਿ੍ਰਟੇਨ ਦੇ ਕੰਜ਼ਰਵੇਟਿਵ 69 ਸਾਲਾ ਸੰਸਦ ਮੈਂਬਰ ਡੇਵਿਡ ਐਮੇਸ ’ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦ ਉਹ ਲੀ-ਆਨ-ਸੀ ਸ਼ਹਿਰ ਸਥਿਤ ਬੇਲਫੇਅਰਸ ਮੈਥਡਿਸਟ ਚਰਚ ’ਚ ਆਪਣੇ ਸਹਿਯੋਗੀਆਂ ਨਾਲ ਬੈਠਕ ਕਰ ਰਹੇ ਸਨ। ਹਮਲੇ ਦੌਰਾਨ ਉਹ ਗੰਭੀਰ ਤੌਰ ’ਤੇ ਜ਼ਖਮੀ ਹੋਏ ਗਏ ਸਨ। ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਸ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ 25 ਸਾਲਾ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਲੀ-ਆਨ-ਸੀ ’ਚ ਚਾਕੂ ਨਾਲ ਹਮਲਾ ਕੀਤੇ ਜਾਣ ਦੇ ਸੰਬੰਧ ’ਚ ਸੂਚਨਾ ਮਿਲੀ ਸੀ। ਉਨ੍ਹਾਂ ਨੇ ਕਿਹਾ ਕਿ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਚਾਕੂ ਬਰਾਮਦ ਕੀਤਾ ਗਿਆ।
Comment here