ਅਜਬ ਗਜਬਸਿਹਤ-ਖਬਰਾਂਖਬਰਾਂਦੁਨੀਆ

ਬ੍ਰਾਜ਼ੀਲੀਅਨ ਸੱਪ ਦੇ ਜ਼ਹਿਰ ਤੋਂ ਬਣੂ ਕਰੋਨਾ ਰੋਕੂ ਦਵਾਈ!!

ਕਰੋਨਾ ਮਹਾਮਾਰੀ ਦੇ ਦਰਮਿਆਨ ਵੱਖ ਵੱਖ ਤਰਾਂ ਦੀਆਂ ਖੋਜਾਂ ਹੋ ਰਹੀਆਂ ਹਨ, ਇਸ ਵਾਇਰਸ ਨਾਲ ਲੜਨ ਲਈ ਦਵਾਈਆਂ ਤਿਆਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਦਰਮਿਆਨ ਬ੍ਰਾਜ਼ੀਲ ‘ਚ ਹੈਰਾਨ ਕਰਨ ਵਾਲੀ ਖੋਜ ਸਾਹਮਣੇ ਆਈ ਹੈ। ਜਿੱਥੇ ਖੋਜੀਆਂ ਨੇ ਸੱਪ ਦੀ ਇਕ ਪ੍ਰਜਾਤੀ ਦੇ ਜ਼ਹਿਰ ਜ਼ਰੀਏ ਕੋਰੋਨਾ ਵਾਇਰਸ ਦੇ ਇਲਾਜ ਦਾ ਹੱਲ ਲੱਭਿਆ ਹੈ। ਜਰਾਰਾਕੁਸੂ ਪਿਟ ਵਾਈਪਰ ਪ੍ਰਜਾਤੀ ਦੇ ਸੱਪ ਦੇ ਜ਼ਹਿਰ ‘ਚ ਅਜਿਹੇ ਕਣ ਮੌਜੂਦ ਹੁੰਦੇ ਹਨ ਜੋ 75 ਫੀਸਦ ਤਕ ਕੋਰੋਨਾ ਵਾਇਰਸ ਨਾਲ ਲੜਨ ਲਈ ਕਾਰਗਰ ਸਾਬਿਤ ਹੋ ਸਕਦਾ ਹੈ। ਇਸ ਦਾ ਮਤਲਬ ਕਿ ਵਿਗਿਆਨੀ ਸੱਪ ਦੇ ਜ਼ਹਿਰ ਤੋਂ ਐਂਟੀ ਕੋਵਿਡ ਡਰੱਗ ਯਾਨੀ ਕਿ ਕੋਵਿਡ ਤੋਂ ਬਚਾਅ ਲਈ ਦਵਾਈ ਬਣਾ ਸਕਦੇ ਹਨ। ਇਸ ਸਬੰਧੀ ਅਧਿਐਨ ਮਾਲੀਕਿਊਲਜ਼ ਜਰਨਲ ‘ਚ ਪ੍ਰਕਾਸ਼ਿਤ ਹੋਇਆ ਸੀ। ਜਿੱਥੇ ਯੂਨੀਵਰਸਿਟੀ ਆਫ ਸਾਓ ਪਾਓਲੋ ‘ਚ ਅਧਿਐਨ ਦੇ ਲੇਖਕਾਂ ‘ਚੋਂ ਇਕ ਨੇ ਦੱਸਿਆ ਕਿ ਸੱਪ ਦਾ ਜ਼ਹਿਰ ਬਹੁਤ ਉਸ ਪ੍ਰੋਟੀਨ ਨੂੰ ਮਾਰਨ ਦੇ ਸਮਰੱਥ ਹੈ ਜੋ ਵਾਇਰਸ ਪੈਦਾ ਕਰਦਾ ਹੈ।

Comment here