ਲਖਨਊ-ਬੀਤੇ ਦਿਨੀਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮੌਸੀ ਦੇ ਚਿੱਲਾਵਾਂ ’ਚ ਬ੍ਰਹਮੋਸ ਐੱਨਜੀ (ਨਿਊ ਜਨਰੇਸ਼ਨ) ਮਿਜ਼ਾਈਲ ਦੀ ਉਤਪਾਦਨ ਯੂਨਿਟ ਤੇ ਡੀਆਰਡੀਓ ਦੀ ਆਧੁਨਿਕ ਟੈਸਟਿੰਗ ਲੈਬ ਦਾ ਉਦਘਾਟਨ ਕੀਤਾ। ਬ੍ਰਹਮੋਸ ਨਿਊ ਜਨਰੇਸ਼ਨ ਮਿਜ਼ਾਈਲ ਦੀ ਉਤਪਾਦਨ ਯੂਨਿਟ ਤੇ ਡੀਆਰਡੀਓ (ਰੱਖਿਆ ਖੋਜ ਤੇ ਵਿਕਾਸ ਸੰਗਠਨ) ਦੀ ਰੱਖਿਆ ਤਕਨੀਕ ਤੇ ਪ੍ਰੀਖਣ ਕੇਂਦਰ ਦਾ ਤੋਹਫ਼ਾ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਏ। ਉਨ੍ਹਾਂ ਦੇਸ਼ ਦੀ ਵੱਧ ਰਹੀ ਮਾਰੂ ਸਮਰੱਥਾ ਨਾਲ ਪਾਕਿਸਤਾਨ ਤੇ ਚੀਨ ਨੂੰ ਚੁਣੌਤੀ ਦਿੱਤੀ ਤਾਂ ਯੂਪੀ ’ਚ ਵੱਧ ਰਹੇ ਨਿਵੇਸ਼ ਨਾਲ ਪਿਛਲੀ ਸਮਾਜਵਾਦੀ ਪਾਰਟੀ ਸਰਕਾਰ ’ਤੇ ਵੀ ਹਮਲੇ ਕੀਤੇ। ਕਿਹਾ ਕਿ ਇਤਿਹਾਸ ਦੇਖ ਲਵੋ ਭਾਰਤ ਨੇ ਕਿਸੇ ’ਤੇ ਪਹਿਲਾਂ ਹਮਲਾ ਨਹੀਂ ਕੀਤਾ ਤੇ ਨਾਹੀ ਕਿਸੇ ਦੀ ਇਕ ਇੰਚ ਜ਼ਮੀਨ ’ਤੇ ਕਬਜ਼ਾ ਕੀਤਾ। ਅਸੀਂ ਬ੍ਰਹਮੋਸ ਮਿਜ਼ਾਈਲ ਦੇਸ਼ ਦੀ ਧਰਤੀ ’ਤੇ ਇਸ ਲਈ ਬਣਾਉਣਾ ਚਾਹੁੰਦੇ ਹਾਂ ਤਾਂਕਿ ਸਾਡੇ ਕੋਲ ਅਜਿਹੀ ਤਾਕਤ ਹੋਵੇ ਕਿ ਦੁਨੀਆ ਦਾ ਕੋਈ ਦੇਸ਼ ਭਾਰਤ ਵੱਲ ਅੱਖ ਦਿਖਾਉਣ ਦੀ ਹਿੰਮਤ ਨਾ ਕਰ ਸਕੇ। ਰੱਖਿਆ ਮੰਤਰੀ ਨੇ ਕਿਹਾ ਕਿ ਬ੍ਰਹਮੋਸ ਦਾ ਨਾਂ ਭਾਰਤੀ ਦੀ ਬ੍ਰਹਮਪੁੱਤਰ ਤੇ ਰੂਸ ਦੀ ਮੋਸਕਾਵਾ ਨਦੀ ਤੋਂ ਮਿਲ ਕੇ ਬਣਿਆ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਅਮੌਸੀ ਦੇ ਚਿੱਲਾਵਾਂ ’ਚ ਬ੍ਰਹਮੋਸ ਐੱਨਜੀ (ਨਿਊ ਜਨਰੇਸ਼ਨ) ਮਿਜ਼ਾਈਲ ਦੀ ਉਤਪਾਦਨ ਯੂਨਿਟ ਤੇ ਡੀਆਰਡੀਓ ਦੀ ਆਧੁਨਿਕ ਟੈਸਟਿੰਗ ਲੈਬ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਬ੍ਰਹਮੋਸ ਦੀ ਉਤਪਾਦਨ ਯੂਨਿਟ ਸਮਰੱਥਾ ’ਚ ਦੇਸ਼ ਨੂੰ ਖ਼ਾਸ ਸਥਾਨ ਦਿਵਾਏਗੀ। ਇਸ ਨਾਲ ਯੂਪੀ ਦੇ ਅਰਥਚਾਰੇ ’ਚ ਨਵਾਂ ਅਧਿਐਨ ਜੁਡ ਅੱਜ ਯੂਪੀ ਦੇਸ਼ ਹੀ ਨਹੀਂ, ਵਿਦੇਸ਼ੀ ਨਿਵੇਸ਼ਕਾਂ ਲਈ ਵੀ ਪਹਿਲੀ ਪਸੰਦ ਬਣ ਗਿਆ ਹੈ। ਡਿਫੈਂਸ ਕਾਰੀਡੋਰ ’ਚ 1400 ਕਰੋਡਰੁਪਏ ਦਾ ਨਿਵੇਸ਼ ਹੋ ਚੁੱਕਾ ਹੈ ਜਦੋਂਕਿ 2017 ਤੋਂ ਪਹਿਲਾਂ ਯੂਪੀ ’ਚ ਆਉਣ ਤੋਂ ਨਿਵੇਸ਼ਕ ਡਰਦੇ ਸਨ। ਰਾਜਨੀਤੀ ਦਾ ਅਪਰਾਧੀਕਰਨ ਹੋ ਗਿਆ ਸੀ। ਦੰਗਾ ਕਰਨ ਵਾਲਿਆਂ ਤੇ ਮਾਫੀਆ ਦੇ ਹੌਸਲੇ ਬੁਲੰਦ ਸਨ। ਅੱਜ ਬਾਕੀ ਸੂਬਿਆਂ ਦੇ ਲੋਕ ਕਹਿੰਦੇ ਹਨ ਕਿ ਯੂਪੀ ਦੀ ਸਰਕਾਰ ਬਹੁਤ ਅਸਰਦਾਰ ਹੈ। ਯੋਗੀ ਸਰਕਾਰ ਮਾਫੀਆ ਨੂੰ ਰਿਆਇਤ ਨਹੀਂ ਦਿੰਦੀ।
ਰੱਖਿਆ ਮੰਤਰੀ ਨੇ ਕਿਹਾ ਕਿ ਸਾਡੇ ਗੁਆਂਢੀ ਦੇਸ਼ ਦੀ ਭਰਤ ਬਾਰੇ ਨੀਅਤ ਖ਼ਰਾਬ ਰਹਿੰਦੀ ਹੈ। ਉਸ ਨੇ ਉਡਤੇ ਪੁਲਵਾਮਾ ’ਚ ਅੱਤਵਾਦੀ ਹਮਲਾ ਕੀਤਾ। ਅਸੀਂ ਉਨ੍ਹਾਂ ਦੀ ਧਰਤੀ ’ਤੇ ਜਾ ਕੇ ਅੱਤਵਾਦ ਦਾ ਸਫਾਇਆ ਕੀਤਾ। ਸਰਜੀਕਲ ਸਟ੍ਰਾਈਕ ਵੀ ਕੀਤੀ। ਯੂਪੀ ਵੱਖ-ਵੱਖ ਖੇਤਰਾਂ ’ਚ ਉਚਾਈਆਂ ਹਾਸਲ ਕਰ ਰਿਹਾ ਹੈ। ਚਾਰ ਕੌਮਾਂਤਰੀ ਹਵਾਈ ਅੱਡਿਆਂ ਵਾਲਾ ਯੂਪੀ ਦੇਸ਼ ਦਾ ਪਹਿਲਾ ਸੂੁਬਾ ਬਣ ਗਿਆ ਹੈ।
ਰਾਜਨਾਥ ਨੇ ਕਿਹਾ ਕਿ ਰਜੀਵ ਗਾਂਧੀ ਦੀ ਨੀਅਤ ’ਤੇ ਸਵਾਲ ਨਹੀਂ ਉਠਾਉਣਾ ਚਾਹੁੰਦਾ ਪਰ ਉਨ੍ਹਾਂ (ਰਜੀਵ ਗਾਂਧੀ) ਨੇ ਇਕ ਵਾਰ ਕਿਹਾ ਸੀ ਕਿ ਮੈਂ ਦਿੱਲੀ ਤੋਂ 100 ਪੈਸੇ ਭੇਜਦਾ ਹਾਂ ਪਰ ਜਨਤਾ ਤਕ 15 ਪੈਸੇ ਹੀ ਪਹੁੰਚਦੇ ਹਨ। ਭ੍ਰਿਸ਼ਟਾਚਾਰ ’ਚੇ ਨਕੇਲ ਕੱਸਣ ਲਈ ਪ੍ਰਧਾਨ ਮੰਤਰੀ ਮੋਦੀ ਸਿਸਟਮ ’ਚ ਬਦਲਾਅ ਕਰ ਰਹੇ ਹਨ। ਕਿਸਾਨਾਂ ਨੂੰ ਹਰ ਸਾਲ ਛੇ ਹਜ਼ਾਰ ਰੁਪਏ ਭੇਜਦੇ ਹਨ ਤਾਂ ਪੂਰੇ ਉਨ੍ਹਾਂ ਦੇ ਖਾਤੇ ’ਚ ਜਾਂਦੇ ਹਨ। ਲਖਨਊ ਅਟਲ ਜੀ ਦੀ ਕਰਮਭੂਮੀ ਰਹੀ ਹੈ। ਉਨ੍ਹਾਂ 1998 ’ਚ ਪਰਮਾਣੂ ਪ੍ਰੀਖਣ ਕਰ ਕੇ ਨਵੇਂ ਭਾਰਤ ਦੀ ਨੀਂਹ ਰੱਖੀ ਸੀ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬ੍ਰਹਮੋਸ ਉਤਪਾਦਨ ਇਕਾਈ ਦੇ ਸਬੰਧ ’ਚ ਕਿਹਾ ਕਿ ਇਸ ਨਾਲ ਰੱਖਿਆ ਖੇਤਰ ’ਚ ਦੁਨੀਆ ਦੇ ਦੇਸ਼ਾਂ ਲਈ ਅਸੀਂ ਉਤਪਾਦਨ ਕਰਾਂਗੇ।
Comment here