ਬੀਜਿੰਗ-ਚੀਨ ਦੀ ਮਸ਼ਹੂਰ ਈ-ਕਾਮਰਸ ਕੰਪਨੀ ਅਲੀਬਾਬਾ ਗਰੁੱਪ ਹੋਲਡਿੰਗ ਲਿਮਟਿਡ ਨੇ ਬੌਸ ’ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਮਹਿਲਾ ਕਰਮਚਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਰਖਾਸਤਗੀ ਪੱਤਰ ’ਚ ਕਿਹਾ ਗਿਆ ਹੈ ਕਿ ਔਰਤ ਨੇ ਝੂਠ ਫੈਲਾਇਆ, ਜਿਸ ਨਾਲ ਕੰਪਨੀ ਦਾ ਅਕਸ ਖਰਾਬ ਹੋਇਆ ਹੈ।
ਔਰਤ ਨੇ ਸਰਕਾਰੀ ਸਮਰਥਨ ਪ੍ਰਾਪਤ ਅਖਬਾਰ ਦਾਹੇ ਡੇਲੀ ਨੂੰ ਦੱਸਿਆ ਕਿ ਉਸ ਨੂੰ ਪਿਛਲੇ ਮਹੀਨੇ ਨਵੰਬਰ ਦੇ ਅਖੀਰ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਮਹਿਲਾ ਮੁਲਾਜ਼ਮ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੇ ਕੋਈ ਗਲਤ ਕੰਮ ਨਹੀਂ ਕੀਤਾ, ਫਿਰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ। ਉਸਨੇ ਕਿਹਾ ਕਿ ਉਹ ਯਕੀਨੀ ਤੌਰ ’ਤੇ ਇਸ ਨਤੀਜੇ ਨੂੰ ਸਵੀਕਾਰ ਨਹੀਂ ਕਰੇਗੀ ਅਤੇ ਆਪਣੇ ਅਧਿਕਾਰਾਂ ਅਤੇ ਹਿੱਤਾਂ ਦੀ ਰਾਖੀ ਲਈ ਭਵਿੱਖ ਵਿੱਚ ਕਾਨੂੰਨ ਦਾ ਸਹਾਰਾ ਲਵੇਗੀ। ਇਸ ਦੇ ਨਾਲ ਹੀ ਅਲੀਬਾਬਾ ਨੇ ਮਹਿਲਾ ਦੀ ਬਰਖਾਸਤਗੀ ’ਤੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ।
ਔਰਤ ਨੇ ਸੀਨੀਅਰ ਮੈਨੇਜਰ ’ਤੇ ਦੋਸ਼ ਲਾਇਆ ਕਿ ਉਹ ਜਿਨਾਨ ਦੀ ਕਾਰੋਬਾਰੀ ਯਾਤਰਾ ਦੌਰਾਨ ਸ਼ਰਾਬ ਪੀਣ ਤੋਂ ਬਾਅਦ ਸਵੇਰੇ ਉੱਠੀ ਤਾਂ ਉਸ ਨੇ ਆਪਣੇ ਆਪ ਨੂੰ ਬਿਨਾਂ ਕੱਪੜਿਆਂ ਦੇ ਹੋਟਲ ਦੇ ਕਮਰੇ ਵਿਚ ਪਾਇਆ। ਔਰਤ ਦੇ ਬੌਸ ਨੇ ਉਸ ’ਤੇ ਕਾਰੋਬਾਰੀ ਯਾਤਰਾ ’ਤੇ ਜਾਣ ਲਈ ਦਬਾਅ ਪਾਇਆ ਅਤੇ ਕਿਹਾ ਕਿ ਉਹ ਉਸ ਨੂੰ ਕਿਸੇ ਗਾਹਕ ਨਾਲ ਮਿਲਾਵੇਗਾ। ਹੋਟਲ ਦੇ ਸੀਸੀਟੀਵੀ ਫੁਟੇਜ ਵਿੱਚ ਬੌਸ ਸ਼ਾਮ ਨੂੰ ਆਪਣੇ ਕਮਰੇ ਵਿੱਚ ਦਾਖਲ ਹੁੰਦਾ ਦਿਖਾਈ ਦੇ ਰਿਹਾ ਹੈ। ਮਹਿਲਾ ਕਰਮਚਾਰੀ ਨੇ ਅਗਸਤ ’ਚ ਆਪਣਾ ਦੋਸ਼ ਜਨਤਕ ਕਰਦੇ ਹੋਏ ਕਿਹਾ ਕਿ ਕੰਪਨੀ ਜੁਲਾਈ ’ਚ ਹੋਈ ਘਟਨਾ ’ਤੇ ਕਾਰਵਾਈ ਕਰਨ ’ਚ ਅਸਫਲ ਰਹੀ ਹੈ।
ਬੌਸ ’ਤੇ ਰੇਪ ਦਾ ਦੋਸ਼ ਲਗਾਉਣ ਵਾਲੀ ਮਹਿਲਾ ਮੁਲਾਜ਼ਮ ਦੀ ਅਲੀਬਾਬਾ ਚੋੰ ਛੁੱਟੀ
![](https://panjabilok.net/wp-content/uploads/2021/12/alibaba.jpg)
Comment here