ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਬੋਰਿਸ ਜੌਨਸਨ ਗੁਜਰਾਤ ਪੁੱਜੇ, ਭਲਕੇ ਮੋਦੀ ਨਾਲ ਹੋਵੇਗੀ ਬੈਠਕ

ਅਹਿਮਦਾਬਾਦ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਪਣੇ ਦੋ ਦਿਨਾਂ ਦੌਰੇ ‘ਤੇ ਭਾਰਤ ਪਹੁੰਚ ਗਏ ਹਨ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਵੀਰਵਾਰ ਨੂੰ ਸਵੇਰੇ 8.30 ਵਜੇ ਸਿੱਧੇ ਅਹਿਮਦਾਬਾਦ ਹਵਾਈ ਅੱਡੇ ‘ਤੇ ਉਤਰੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਇੱਥੇ ਹਵਾਈ ਅੱਡੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ ਨੇ ਸਵਾਗਤ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਕੋਈ ਬ੍ਰਿਟਿਸ਼ ਪ੍ਰਧਾਨ ਮੰਤਰੀ ਗੁਜਰਾਤ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਹਨ। ਸਾਬਰਮਤੀ ਆਸ਼ਰਮ ਪਹੁੰਚਣ ਤੋਂ ਬਾਅਦ ਬੋਰਿਸ ਜੌਹਨਸਨ ਨੇ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਮਾਲਾ ਅਰਪਿਤ ਕੀਤੀ। ਫਿਰ ਚਰਖਾ ਸ਼ੁਰੂ ਹੋ ਗਿਆ। ਇੱਥੇ ਵਿਜ਼ਟਰ ਬੁੱਕ ਵਿੱਚ, ਉਨ੍ਹਾਂ ਲਿਖਿਆ – “ਇਸ ਅਸਾਧਾਰਨ ਮਨੁੱਖ ਦੇ ਆਸ਼ਰਮ ਵਿੱਚ ਆਉਣਾ ਇੱਕ ਬਹੁਤ ਵੱਡਾ ਸਨਮਾਨ ਹੈ। ਇਹ ਸਮਝਣ ਲਈ ਕਿ ਉਨ੍ਹਾਂ ਸੱਚਾਈ ਅਤੇ ਅਹਿੰਸਾ ਦੇ ਅਜਿਹੇ ਸਧਾਰਨ ਸਿਧਾਂਤਾਂ ਵਿੱਚ ਦੁਨੀਆ ਨੂੰ ਬਿਹਤਰ ਬਣਾਉਣ ਲਈ ਕਿਵੇਂ ਪ੍ਰੇਰਿਤ ਕੀਤਾ।” ਉਨ੍ਹਾਂ ਨੂੰ ਸਾਬਰਮਤੀ ਆਸ਼ਰਮ ਤੋਂ ਮਹਾਤਮਾ ਗਾਂਧੀ ਦੀ ਚੇਲਾ ਮੈਡੇਲੀਨ ਸਲੇਡ ਉਰਫ ਮੀਰਾਬੇਨ ਦੀ ਆਤਮਕਥਾ ‘ਦਿ ਸਪਿਰਿਟ ਪਿਲਗ੍ਰੀਮੇਜ’ ਭੇਟ ਕੀਤੀ ਗਈ। ਇਹ ਕਿਤਾਬ ਮਹਾਤਮਾ ਗਾਂਧੀ ਦੀਆਂ ਦੋ ਕਿਤਾਬਾਂ ਵਿੱਚੋਂ ਇੱਕ ਹੈ, ਜੋ ਕਦੇ ਪ੍ਰਕਾਸ਼ਿਤ ਨਹੀਂ ਹੋਈਆਂ ਸਨ।

ਬੋਰਿਸ ਜਾਨਸਨ ਸ਼ੁੱਕਰਵਾਰ ਨੂੰ ਨਵੀਂ ਦਿੱਲੀ ‘ਚ ਰਾਸ਼ਟਰਪਤੀ ਭਵਨ ‘ਚ ਇੱਕ ਰਸਮੀ ਰਿਸੈਪਸ਼ਨ ‘ਚ ਸ਼ਾਮਲ ਹੋਣਗੇ। ਬੋਰਿਸ ਜੌਨਸਨ 22 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਮਹਾਤਮਾ ਗਾਂਧੀ ਦੀ ਸਮਾਧ ‘ਤੇ ਰਾਜ ਘਾਟ ‘ਤੇ ਫੁੱਲ ਮਾਲਾਵਾਂ ਚੜ੍ਹਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇੱਥੇ ਪ੍ਰਧਾਨ ਮੰਤਰੀ ਮੋਦੀ ਤੇ ਬੋਰਿਸ ਜੌਨਸਨ ਬ੍ਰਿਟੇਨ ਤੇ ਭਾਰਤ ਦੀ ਰਾਜਨੀਤਿਕ ਰੱਖਿਆ, ਰਣਨੀਤਕ ਤੇ ਆਰਥਿਕ ਭਾਈਵਾਲੀ ‘ਤੇ ਡੂੰਘਾਈ ਨਾਲ ਚਰਚਾ ਕਰਨਗੇ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵੀ ਮੁਲਾਕਾਤ ਕਰਨਗੇ

ਬ੍ਰਿਟਿਸ਼ ਪ੍ਰਧਾਨ ਮੰਤਰੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵੀ ਗੱਲਬਾਤ ਕਰਨਗੇ। 22 ਅਪ੍ਰੈਲ ਨੂੰ ਦੁਪਹਿਰ 1 ਵਜੇ ਦੇ ਕਰੀਬ ਦੋਵੇਂ ਧਿਰਾਂ ਹੈਦਰਾਬਾਦ ਹਾਊਸ ‘ਚ ਪ੍ਰੈੱਸ ਕਾਨਫਰੰਸ ਕਰਨਗੀਆਂ। ਇਸ ਉੱਚ-ਪੱਧਰੀ ਦੌਰੇ ਦੌਰਾਨ ਬੋਰਿਸ ਜੌਹਨਸਨ ਇਸ ਸਾਲ ਦੇ ਸ਼ੁਰੂ ‘ਚ ਸ਼ੁਰੂ ਕੀਤੇ ਗਏ ਮੁਕਤ ਵਪਾਰ ਸਮਝੌਤੇ (ਐਫਟੀਏ) ‘ਤੇ ਵੀ ਗੱਲਬਾਤ ਕਰਨਗੇ। ਪਿਛਲੇ ਸਾਲ ਬ੍ਰਿਟੇਨ ਤੇ ਭਾਰਤ ਇੱਕ ਵਿਆਪਕ ਰਣਨੀਤਕ ਭਾਈਵਾਲੀ ‘ਤੇ ਸਹਿਮਤ ਹੋਏ ਸਨ। ਇਸ ਸੌਦੇ ਰਾਹੀਂ ਬ੍ਰਿਟੇਨ ਨੇ ਭਾਰਤ ‘ਚ 53 ਕਰੋੜ ਪੌਂਡ ਤੋਂ ਵੱਧ ਦੇ ਨਿਵੇਸ਼ ਦਾ ਐਲਾਨ ਕੀਤਾ ਸੀ।

ਰੂਸ ਯੂਕਰੇਨ ਬਾਰੇ ਭਾਰਤ ਨਾਲ ਨਹੀਂ ਹੋਵੇਗੀ ਕੋਈ ਗੱਲਬਾਤ

ਭਾਰਤ ਪਹੁੰਚਣ ਤੋਂ ਪਹਿਲਾਂ ਬਰਤਾਨਵੀ ਪ੍ਰਧਾਨ ਮੰਤਰੀ ਨੇ ਸਾਫ਼ ਕਰ ਦਿੱਤਾ ਸੀ ਕਿ ਰੂਸ-ਯੂਕਰੇਨ ਜੰਗ ਨੂੰ ਲੈ ਕੇ ਭਾਰਤ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਇਸ ਮਾਮਲੇ ‘ਚ ਭਾਰਤ ‘ਤੇ ਕੋਈ ਦਬਾਅ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਬਿ੍ਰਟੇਨ ਰੂਸ ਖਿਲਾਫ ਜੰਗ ‘ਚ ਯੂਕਰੇਨ ਨੂੰ ਪੂਰੀ ਮਦਦ ਦੇ ਰਿਹਾ ਹੈ ਤੇ ਦੂਜੇ ਪਾਸੇ ਰੂਸ ਭਾਰਤ ਦਾ ਮਹੱਤਵਪੂਰਨ ਰਣਨੀਤਕ ਅਤੇ ਵਪਾਰਕ ਭਾਈਵਾਲ ਵੀ ਹੈ। ਅਜਿਹੇ ‘ਚ ਬੋਰਿਸ ਜਾਨਸਨ ਦੀ ਇਸ ਭਾਰਤ ਫੇਰੀ ਦੇ ਕਈ ਅਰਥ ਕੱਢੇ ਜਾ ਰਹੇ ਹਨ ਪਰ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਭਾਰਤ ਯਾਤਰਾ ਨਾਲ ਰਣਨੀਤਕ ਸਬੰਧ ਹੋਰ ਡੂੰਘੇ ਹੋਣਗੇ ਅਤੇ ਦੋਹਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਾਂਝੇਦਾਰੀ ਮਜ਼ਬੂਤ ​​ਹੋਵੇਗੀ। ਬਰਤਾਨਵੀ ਸੰਸਦ ‘ਚ ਬੋਰਿਸ ਜਾਨਸਨ ਨੇ ਕਿਹਾ, ‘ਮੈਂ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਤੇ ਰੱਖਿਆ ਵਪਾਰ, ਲੋਕਾਂ ਤੋਂ ਲੋਕਾਂ ਦੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਭਾਰਤ ਦਾ ਦੌਰਾ ਕਰ ਰਿਹਾ ਹਾਂ।’

ਗੁਜਰਾਤ ਵਿੱਚ, ਬ੍ਰਿਟਿਸ਼ ਪ੍ਰਧਾਨ ਮੰਤਰੀ ਸਾਂਝੇ ਵਪਾਰ ਦੇ ਕਈ ਮਹੱਤਵਪੂਰਨ ਨਿਵੇਸ਼ ਪ੍ਰਸਤਾਵਾਂ ਦਾ ਐਲਾਨ ਕਰਨਗੇ। ਭਾਰਤ ਅਤੇ ਬ੍ਰਿਟੇਨ ਦੋਵੇਂ ਹੀ ਮੁਕਤ ਵਪਾਰ ਸਮਝੌਤੇ ਪ੍ਰਤੀ ਸਕਾਰਾਤਮਕ ਰਵੱਈਆ ਦਿਖਾ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜੌਹਨਸਨ ਦੀ ਇਹ ਫੇਰੀ ਇਸ ਦਿਸ਼ਾ ਵਿੱਚ ਮਹੱਤਵਪੂਰਨ ਤਰੱਕੀ ਕਰੇਗੀ। ਬ੍ਰਿਟੇਨ ਭਾਰਤ ਨਾਲ ਸਾਲਾਨਾ ਕਾਰੋਬਾਰ 2.89 ਲੱਖ ਕਰੋੜ ਤੱਕ ਲੈ ਜਾਣ ਦਾ ਇੱਛੁਕ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ 22 ਅਪ੍ਰੈਲ ਨੂੰ ਸਿਖਰ ਬੈਠਕ ਹੋਵੇਗੀ। ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਤੋਂ ਪਹਿਲਾਂ ‘ਨਿਊ ਏਰਾ ਟਰੇਡ ਡੀਲ’ (ਅਰਲੀ ਹਾਰਵੈਸਟ ਡੀਲ) ਨੂੰ ਲੈ ਕੇ ਕਾਫੀ ਚਰਚਾ ਹੈ। ਇਹ ਸੌਦਾ ਮੁਕਤ ਵਪਾਰ ਸਮਝੌਤੇ ਤੋਂ ਵੱਖ ਦੱਸਿਆ ਜਾ ਰਿਹਾ ਹੈ।

Comment here