ਅਪਰਾਧਸਿਆਸਤਖਬਰਾਂ

ਬੋਰਵੈੱਲ ਚ ਡਿੱਗਣ ਨਾਲ ਬੱਚੇ ਦੀ ਮੌਤ ਦਾ ਮਾਮਲਾ, ਮਾਲਕ ‘ਤੇ ਕੇਸ

ਗੜ੍ਹਦੀਵਾਲਾ-ਕੱਲ ਇੱਥੇ ਪਰਵਾਸੀ ਮਜ਼ਦੂਰ ਦਾ ਛੇ ਸਾਲਾ ਬੱਚਾ ਰਿਤਿਕ ਖੁੱਲੇ ਬੋਰਵੈੱਲ ਚ ਡਿੱਗ ਕੇ ਜਾਨ ਤੋਂ ਹੱਥ ਧੋ ਬੈਠਾ। ਸਥਾਨਕ ਪੁਲਿਸ ਵਲੋਂ ਖੇਤ ਵਿੱਚ ਖੁੱਲਾ ਬੋਰਬੈਲ ਛੱਡਣ ਤੇ ਖੇਤ ਮਾਲਿਕ ਸਤਵੀਰ ਸਿੰਘ ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਏਐਸਆਈ ਅਨਿਲ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੇ ਸਬੰਧ ਵਿੱਚ ਬੱਸ ਅੱਡਾ ਗੜਦੀਵਾਲਾ ਮੌਜੂਦ ਸੀ ਤਾਂ ਮੁੱਖ ਮੁਨਸ਼ੀ ਥਾਣਾ ਨੇ ਫੋਨ ਤੇ ਦੱਸਿਆ ਕਿ ਸਤਵੀਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਬੈਰਮਪੁਰ ਥਾਣਾ ਗੜਦੀਵਾਲਾ ਦੇ ਖੇਤ ਵਿੱਚ ਖੁੱਲ੍ਹੇ ਬੋਰਬੈਲ ਵਿੱਚ ਰਿਤਿਕ ਰੋਸ਼ਨ ਪੁੱਤਰ ਰਜਿੰਦਰ ਸਿੰਘ ਵਾਸੀ ਸੇਖੋਪੁਰ ਖਾਸ ਜ਼ਿਲਾ ਮੁਰਾਦਪੁਰ ਥਾਣਾ ਮੁਨਰਕੀ ਸਟੇਟ ਯੂ.ਪੀ ਹਾਲ ਵਾਸੀ ਅੱਡਾ ਥਾਣਾ ਗੜਦੀਵਾਲਾ ਉਮਰ 6 ਸਾਲ ਵਕਤ ਕਰੀਬ 9-00 ਵਜੇ ਸਵੇਰੇ ਖੁੱਲੇ ਬੋਰ ਵਿੱਚ ਡਿੱਗ ਪਿਆ  ਜਿਸ ਤੇ ਬੱਚੇ ਦੀ ਮੌਤ ਖੁੱਲੇ ਬੋਰ ਵਿੱਚ ਡਿੱਗਣ ਕਰਕੇ ਹੋਈ ਹੈ ਜਿਸ ਤੇ ਸਤਵੀਰ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ, ਅਗਲੀ ਕਾਰਵਾਈ ਜਾਰੀ ਹੈ।

Comment here