ਸਿਆਸਤਖਬਰਾਂਚਲੰਤ ਮਾਮਲੇਦੁਨੀਆ

“ਬੈਲਟ ਐਂਡ ਰੋਡ ਇੰਨੀਸ਼ੀਏਟਿਵ ਲੌਸਟ ਇਟਸ ਲਸਚਰ?” ਵਿਸ਼ੇ ‘ਤੇ ਵੈਬੀਨਾਰ 25 ਨੂੰ

ਲੰਡਨ-ਵਿਸ਼ਵ ਪੱਧਰ ਉੱਤੇ ਚਰਚਿਤ ਸਮੱਸਿਆਵਾਂ ਅਤੇ ਮੁੱਦਿਆਂ ਬਾਰੇ ਸੰਜੀਗਦੀ ਨਾਲ ਵਿਚਾਰ ਚਰਚਾ ਕਰਾਉਣ ਲਈ ਦਿ ਡੈਮੋਕਰੇਸੀ ਫੋਰਮ ਵਲੋਂ ਅਕਸਰ ਸੈਮੀਨਾਰ, ਵੈਬੀਨਾਰ ਆਦਿ ਆਯੋਜਿਤ ਕੀਤੇ ਜਾਂਦੇ ਹਨ। ਹੁਣ Has the Belt and Road Initiative Lost its lustre ਵਿਸ਼ੇ ‘ਤੇ 25 ਅਗਸਤ 2022 ਨੂੰ ਵੈਬੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦਾ ਸਮਾਂ ਇੰਗਲੈਂਡ ਦੇ ਬਾਅਦ ਦੁਪਹਿਰ 2-4 ਵਜੇ ਤੱਕ ਦਾ ਹੋਵੇਗਾ। ਇਸ ਬਾਰੇ ਹੋਰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦਿ ਡੈਮੋਕਰੇਸੀ ਫੋਰਮ ਦੇ ਮੁਖੀ ਲਾਰਡ ਬਰੂਸ ਨੇ ਦੱਸਿਆ ਕਿ ਇਸ ਵੈਬੀਨਾਰ ਦੇ ਸੰਚਾਲਕ ਹੰਫਰੀ ਹਾਕਸਲੇਅ, ਲੇਖਕ ਅਤੇ ਬੀਬੀਸੀ ਏਸ਼ੀਆ ਦੇ ਸਾਬਕਾ ਪੱਤਰਕਾਰ ਹੋਣਗੇ। ਵਿਚਾਰ ਚਰਚਾ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਡਾ ਇੰਗਰਿਡ ਦਿ ਹੁਗੇਅ- ਸੀਨੀਅਰ ਰਿਸਰਚ ਐਸੋਸੀਏਟ ਕਲਿੰਗਨਡੇਲ ਚਾਈਨਾ ਸੈਂਟਰ, ਕਲਿੰਗਨਡੇਲ ਇੰਸਟੀਚਿਊਟ, ਡਾ ਰਿਚਰਡ ਗਾਇਸੇ -ਸੀਨੀਅਰ ਫੈਲੋ (ਚਾਈਨਾ-ਸਾਊਥ ਏਸ਼ੀਆ, ਲੇਡਿਨ ਏਸ਼ੀਆ ਸੈਂਟਰ, ਲੇਡਿਨ ਯੂਨੀਵਰਸਿਟੀ, ਪ੍ਰੋ ਹਰਸ਼ ਵੀ ਪੰਤ-ਪ੍ਰੋਫੈਸਰ ਆਫ ਇੰਟਰਨੈਸ਼ਨ ਰਿਲੇਸ਼ਨਜ਼, ਕਿੰਗਜ਼ ਇੰਡੀਆ ਇੰਸਟੀਚਿਊਟ., ਕਿੰਗਜ਼ ਕਾਲਜ ਲੰਡਨ, ਵਾਈਸ ਪ੍ਰੈਜ਼ੀਡੈਂਟ, ਆਬਜ਼ਰਵਰ ਰਿਸਰਚ ਫਾਊਂਡੇਸ਼ਨ, ਨਿਊ ਦਿੱਲੀ, ਡਾ ਊਨਾ ਅਲੈਗਜ਼ੈਂਡਰਾ-ਹੈੱਡ ਆਫ ਪਾਲਿਟੀਕਲ ਸਾਇੰਸ ਡਾਕਟਰਲ ਪ੍ਰੋਗਰਾਮ ਐਂਡ ਡਾਇਰੈਕਟਰ ਆਫ ਦਿ ਚਾਈਨਾ ਸਟੱਡੀਜ਼ ਸੈਂਟਰ, ਰੀਗਾ ਸਟਾਰਡਨਜ਼ ਯੂਨੀਵਰਸਿਟੀ, ਹੈੱਡ ਆਫਿ ਏਸ਼ੀਆ ਪ੍ਰੋਗਰਾਮ, ਲੈਟਵੀਅਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਅਫੇਅਰਜ਼, ਆਦਿ ਸ਼ਾਮਲ ਹੋਣਗੇ। ਵੈਬੀਨਾਰ ਦੀ ਵਿਚਾਰ ਚਰਚਾ ਨੂੰ ਬੇਰੀ ਗਾਰਡੀਨਰ ਐਮ ਪੀ (ਚੇਅਰ ਆਫ ਦਿ ਡੈਮੋਕਰੇਸੀ ਫੋਰਮ) ਆਪਣੇ ਵਿਚਾਰਾਂ ਨਾਲ ਸਮੇਟਣਗੇ। 

Comment here