ਸਿਆਸਤਖਬਰਾਂਦੁਨੀਆ

ਬੇਰੁਜ਼ਗਾਰੀ ਮੁੱਦੇ ’ਤੇ ਇਮਰਾਨ ਦੇ ਪਾਰਟੀ ਵਰਕਰ ਨੇ ਸਰਕਾਰ ਤੋਂ ਮੰਗਿਆ ਅਸਤੀਫ਼ਾ

ਇਸਲਾਮਾਬਾਦ-ਦਿ ਨਿਊਜ਼ ਇੰਟਰਨੈਸ਼ਨਲ ਦੇ ਮੁਤਾਬਕ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਨਾਖ਼ੁਸ਼ ਇਕ ਨੌਜਵਾਨ ਜਿਸ ਨੂੰ ਪੀਟੀਆਈ ਦਾ ਵਰਕਰ ਮੰਨਿਆ ਜਾਂਦਾ ਹੈ, ਬੀਤੇ ਸ਼ਨੀਵਾਰ ਨੂੰ ਰਾਜਾ ਖੁਰੱਮ ਸ਼ਹਿਜ਼ਾਦ ਤੇ ਅਲੀ ਨਵਾਜ਼ ਅਵਾਨ ਤੇ ਸੰਘੀ ਮੰਤਰੀ ਅਸਦ ਉਮਰ ਸਮੇਤ ਸਿਆਸੀ ਨੇਤਾਵਾਂ ਦੇ ਭਾਸ਼ਣਾਂ ਦੇ ਦੌਰਾਨ ਮੰਚ ’ਤੇ ਚੜ੍ਹ ਗਿਆ ਤੇ ਮਾਈਕ ਫੜ ਕੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਅਸਤੀਫਾ ਦੇਣਾ ਬਿਹਤਰ ਹੈ। ਸ਼ਖਸ ਨੇ ਇਹ ਕਹਿ ਕੇ ਭਵਿੱਖਬਾਣੀ ਕੀਤੀ ਕਿ ਸਭ ਕੁਝ ਵੈਸੇ ਹੀ ਹੋਵੇਗਾ ਜਿਵੇਂ ਰਾਜਾ ਖੁਰੱਮ ਸ਼ਹਿਜ਼ਾਦ ਨੇ ਕਿਹਾ ਹੈ। ਪਰ ਇਮਰਾਨ ਖ਼ਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਹੀਂ ਹੋਣਗੇ। ਇਸ ਤੋਂ ਇਲਾਵਾ ਪਾਕਿਸਤਾਨ ਦੇ ਜਮਾਤ-ਏ-ਇਸਲਾਮੀ ਨੇ ਦੇਸ਼ ’ਚ ਵਧਦੀ ਮਹਿੰਗਾਈ ਤੇ ਬੇਰੋਜ਼ਗਾਰੀ ਨੂੰ ਲੈ ਕੇ ਇਮਰਾਨ ਖ਼ਾਨ ਸਰਕਾਰ ਦੇ ਖ਼ਿਲਾਫ਼ ਆਪਣਾ ਵਿਰੋਧ ਤੇਜ਼ ਕਰ ਦਿੱਤਾ ਹੈ। ਇਸ ਵਿਰੋਧ ਪ੍ਰਦਰਸ਼ਨ ’ਚ ਕਈ ਬੇਰੋਜ਼ਗਾਰ ਨੌਜਵਾਨ ਵੀ ਸ਼ਾਮਲ ਹੋਏ।
ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਦੇ ਮੁਤਾਬਕ ਦੇਸ਼ ’ਚ ਇਕ ਕਰੋੜ ਨੌਕਰੀਆਂ ਦਾ ਦਾਅਵਾ ਕਰਨ ਵਾਲੀ ਇਮਰਾਨ ਸਰਕਾਰ ਦੇ ਝੂਠੇ ਵਾਅਦਿਆਂ ਦੇ ਵਿਰੋਧ ’ਚ ਯੁਵਾ ਪ੍ਰਦਰਸ਼ਨ ’ਚ ਸ਼ਾਮਲ ਹੋਏ ਹਨ। ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਜਮਾਤ-ਏ-ਇਸਲਾਮੀ (ਜੇ. ਆਈ.) ਦੇ ਆਮੀਰ ਸਿਰਾਜੁਲ ਹਕ ਨੇ ਕੀਤੀ। ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਇਮਰਾਨ ਸਰਕਾਰ ਦੇ ਉਨ੍ਹਾਂ ਵਾਅਦਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਪੂਰਾ ਕਰਨ ’ਚ ਉਹ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ।

Comment here