ਅਪਰਾਧਸਿਆਸਤਖਬਰਾਂਦੁਨੀਆ

ਬੇਕਸੂਰ ਪੁੱਤ ਨੂੰ ਪਾਕਿ ਦੇ ਅੱਤਵਾਦ ਰੋਕੂ ਵਿਭਾਗ ਤੋਂ ਬਚਾਉਣ ਦੀ ਮਾਂ ਕਰ ਰਹੀ ਏ ਅਪੀਲ

ਇਸਲਾਮਾਬਾਦ – ਪਾਕਿਸਤਾਨ ਵਿੱਚ ਇੱਕ ਵਾਰ ਫੇਰ ਸੁਰੱਖਿਆ ਫੋਰਸਾਂ ਉੱਤੇ ਬੇਦੋਸ਼ੇ ਨਾਗਰਿਕ ਤੇ ਤਸ਼ੱਦਦ ਦਾ ਇਲਜਾ਼ਮ ਲੱਗਿਆ ਹੈ। ਇੱਥੇ ਦੇ ਖੈਬਰ ਪਖਤੂਨਖਵਾ ਸੂਬੇ ਦੇ ਲੱਕੀ ਸ਼ਹਿਰ ਦੀ ਰਹਿਣ ਵਾਲੀ ਇਕ ਔਰਤ ਗੁਲ ਸ਼ਾਦ ਬੀਬੀ ਨੇ ਦੱਸਿਆ ਕਿ ਅੱਤਵਾਦ ਰੋਕੂ ਵਿਭਾਗ ਦੇ ਜਵਾਨਾਂ ਨੇ 10 ਦਿਨ ਪਹਿਲਾਂ ਉਸ ਦੇ ਨੌਜਵਾਨ ਪੁੱਤਰ ਰਿਜ਼ਵਾਨੁੱਲਾਹ ਨੂੰ ਚੁੱਕ ਲਿਆ ਸੀ। ਦੀ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਪੀੜਤ ਔਰਤ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਦਾ ਬੇਟਾ ਆਪਣੀ ਬਾਈਕ ਨੂੰ ਇੱਕ ਮਕੈਨਿਕ ਕੋਲ ਠੀਕ ਕਰਾਉਣ ਲਈ ਲੈ ਗਿਆ ਹੋਇਆ ਸੀ।  ਅੱਤਵਾਦ ਰੋਕੂ ਵਿਭਾਗ ਨੇ ਮਕੈਨਿਕ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਅਤੇ ਉਸਦੇ ਪੁੱਤਰ ਨੂੰ ਉਦੋਂ ਤੋਂ ਹੀ ਹਿਰਾਸਤ ਵਿੱਚ ਰੱਖਿਆ ਗਿਆ ਹੈ ਜਦੋਂ ਕਿ ਅਧਿਕਾਰੀਆਂ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਉਸਨੂੰ ਜਲਦੀ ਰਿਹਾਅ ਕਰ ਦਿੱਤਾ ਜਾਵੇਗਾ। ਗੁਲ ਸ਼ਾਦ ਬੀਬੀ ਨੇ ਕੋਰ ਕਮਾਂਡਰ ਪਿਸ਼ਾਵਰ ਨੂੰ ਅਪੀਲ ਕੀਤੀ ਕਿ ਉਸ ਦੇ ਬੇਟੇ ਨੂੰ ਰਿਹਾਅ ਕਰਨ ਵਿੱਚ ਮਦਦ ਕੀਤੀ ਜਾਵੇ ਕਿਉਂਕਿ ਉਹ ਬੇਕਸੂਰ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਅਧਿਕਾਰੀ ਜਾਂਚ ਦੀ ਗੱਲ ਕਰ ਰਹੇ ਹਨ।

Comment here