ਸਿਆਸਤਖਬਰਾਂਚਲੰਤ ਮਾਮਲੇ

ਬੇਈਮਾਨੀ ਕਰਕੇ ਜਿੱਤੀ ਭਾਜਪਾ ਜ਼ਿਮਨੀ ਚੋਣਾਂ : ਟਿਕੈਤ

ਲਖੀਮਪੁਰ ਖੀਰੀ-ਇਥੋਂ ਦੀ ਗੋਲਾ ਗੋਕਰਨਨਾਥ ਸੀਟ ਉਤੇ ਹੋਈ ਉਪ ਚੋਣ ‘ਚ ਭਾਜਪਾ ਉਮੀਦਵਾਰ ਅਮਨ ਗਿਰੀ ਦੀ ਜਿੱਤ ਉਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਭਾਜਪਾ ਸਰਕਾਰ ਉਤੇ ਬੇਈਮਾਨੀ ਕਰਕੇ ਜ਼ਿਮਨੀ ਚੋਣਾਂ ਜਿੱਤਣ ਦਾ ਦੋਸ਼ ਲਾਇਆ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਅਗਲਾ ਨਿਸ਼ਾਨਾ ਪ੍ਰੈਸ ਅਤੇ ਮੀਡੀਆ ਦੀ ਆਜ਼ਾਦੀ ਹੈ। ਜਦੋਂ ਤੱਕ ਮੀਡੀਆ ਆਪਣੀ ਜਾਨ ਬਚਾ ਸਕਦਾ ਹੈ, ਬਚਾਅ ਲਵੇ।
ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ। ਇਨ੍ਹਾਂ ਦਾ ਚੋਣ ਕਮਿਸ਼ਨ ਹੈ, ਇਨ੍ਹਾਂ ਦੀਆਂ ਅਦਾਲਤਾਂ ਅਤੇ ਇਨ੍ਹਾਂ ਦੇ ਹੀ ਅਧਿਕਾਰੀ। ਇਸੇ ਲਈ ਭਾਜਪਾ ਲਗਾਤਾਰ ਚੋਣਾਂ ਜਿੱਤ ਰਹੀ ਹੈ।
ਰਾਕੇਸ਼ ਟਿਕੈਤ ਨੇ ਦੋਸ਼ ਲਾਇਆ ਕਿ ਸੂਬੇ ਦੀ ਸਮੁੱਚੀ ਸਰਕਾਰ ਬੇਈਮਾਨੀ ਨਾਲ ਬਣਾਈ ਗਈ ਹੈ ਅਤੇ ਭਾਜਪਾ ਨੇ ਬੇਈਮਾਨੀ ਨਾਲ ਉਪ ਚੋਣਾਂ ਜਿੱਤੀਆਂ ਹਨ। ਹਾਲਾਂਕਿ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ 2024 ‘ਚ ਵੀ ਕੇਂਦਰ ‘ਚ ਭਾਜਪਾ ਦੀ ਸਰਕਾਰ ਬਣੇਗੀ। ਪਰ ਉਹ ਵੀ ਬੇਈਮਾਨੀ ਨਾਲ ਬਣਾਈ ਜਾਵੇਗੀ।

Comment here