ਸਿਆਸਤਖਬਰਾਂਦੁਨੀਆ

ਬੇਂਗਲੁਰੂ ਏਅਰ ਸ਼ੋਅ ‘ਚ ਦੁਨੀਆ ਵੇਖੇਗੀ ਭਾਰਤੀ ਫ਼ੌਜ ਦੀ ਤਾਕਤ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਂਗਲੁਰੂ ‘ਚ ਏਅਰ ਇੰਡੀਆ ਸ਼ੋਅ ਦਾ ਉਦਘਾਟਨ ਕੀਤਾ ਹੈ। ਇਸ ਪ੍ਰੋਗਰਾਮ ਵਿਚ ਲੱਗਭਗ 5 ਲੱਖ ਦਰਸ਼ਕ ਸ਼ਾਮਲ ਹੋ ਸਕਦੇ ਹਨ। ਨਾਲ ਹੀ ਨਾਲ ਲੱਖਾਂ ਲੋਕ ਟੈਲੀਵਿਜ਼ਨ ਅਤੇ ਇੰਟਰਨੈੱਟ ਜ਼ਰੀਏ ਵੀ ਜੁੜਨਗੇ। 5 ਦਿਨਾਂ ਦੇ ਇਸ ਪ੍ਰੋਗਰਾਮ ਦੌਰਾਨ ਦੁਨੀਆ ਭਾਰਤ ਦੀ ਫ਼ੌਜੀ ਤਾਕਤ ਦਾ ਗਵਾਹ ਬਣੇਗੀ। ਇਸ ਏਅਰ ਸ਼ੋਅ ਵਿਚ ਕਈ ਦੇਸ਼ਾਂ ਦੇ ਰੱਖਿਆ ਮੰਤਰੀ ਅਤੇ ਕੰਪਨੀਆਂ ਦੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ। ਇਸ ਸ਼ੋਅ ਦਾ ਪ੍ਰੋਗਰਾਮ ਯੇਲਹੰਕਾ ਦੇ ਏਅਰ ਫੋਰਸ ਸਟੇਸ਼ਨ ‘ਚ ਆਯੋਜਿਤ ਕੀਤਾ ਜਾ ਰਿਹਾ ਹੈ। ਹੁਣ ਤੱਕ ਦਾ ਇਹ ਸਭ ਤੋਂ ਵੱਡਾ ਏਅਰੋ ਸ਼ੋਅ ਦੱਸਿਆ ਜਾ ਰਿਹਾ ਹੈ। ਪ੍ਰੋਗਰਾਮ 13 ਤੋਂ 17 ਫਰਵਰੀ ਤੱਕ ਜਾਰੀ ਰਹੇਗਾ। ਸ਼ੁਰੂਆਤੀ ਤਿੰਨ ਦਿਨ ਬਿਜ਼ਨੈੱਸ ਡੇਅ ਰੱਖਿਆ ਗਿਆ ਹੈ। ਆਖ਼ਰੀ ਦੋ ਦਿਨ ਯਾਨੀ ਕਿ 16 ਅਤੇ 17 ਫਰਵਰੀ ਨੂੰ ਦੇਸ਼ ਦੀ ਜਨਤਾ ਸਭ ਤੋਂ ਵੱਡੇ ਏਅਰੋ ਸ਼ੋਅ ਦੀ ਗਵਾਹ ਬਣੇਗੀ।
98 ਦੇਸ਼ ਹੋਣਗੇ ਸ਼ਾਮਲ
ਇਸ ਏਰੋ ਸ਼ੋਅ ‘ਚ ਕੁੱਲ 98 ਦੇਸ਼ ਸ਼ਿਰਕਤ ਕਰਨਗੇ। 32 ਦੇਸ਼ਾਂ ਦੇ ਰੱਖਿਆ ਮੰਤਰੀ ਵੀ ਮੌਜੂਦ ਰਹਿਣਗੇ। ਇਸ ਏਅਰੋ ਸ਼ੋਅ ‘ਚ 809 ਕੰਪਨੀਆਂ ਦੇਸ਼ ਦੀ ਏਅਰੋ ਸਪੇਸ ਅਤੇ ਰੱਖਿਆ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਨਗੀਆਂ।
ਇਹ ਹੋਣਗੇ ਸਭ ਤੋਂ ਵੱਡੇ ਖਿੱਚ ਦੇ ਕੇਂਦਰ
ਮੰਤਰਾਲਾ ਮੁਤਾਬਕ ਪ੍ਰਦਰਸ਼ਨਾਂ ਵਿਚ ਏਅਰਬਸ, ਬੋਇੰਗ, ਡਸਾਲਟ, ਏਵੀਏਸ਼ਨ, ਲੌਕਹੀਡ ਮਾਰਟਿਨ, ਇਜ਼ਰਾਈਲ ਏਅਰੋਸਪੇਸ ਇੰਡਸਟਰੀ, ਬ੍ਰਾਹਮੋਸ ਏਅਰੋ ਸਪੇਸ, ਆਰਮੀ ਏਵੀਏਸ਼ਨ, ਭਾਰਤ ਫੋਰਸ ਲਿਮਟਿਡ, ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ, ਭਾਰਤ ਇਲੈਕਟ੍ਰਾਨਿਕਸ ਲਿਮਟਿਡ ਆਦਿ ਸ਼ਾਮਲ ਹੋਣਗੇ।

Comment here