ਮੁੰਬਈ-ਮੁੰਬਈ ਸਾਈਬਰ ਪੁਲਸ ਨੇ ‘ਬੁਲੀ ਬਾਈ’ ਐਪ ਮਾਮਲੇ ਦੇ ਸੰਬੰਧ ’ਚ ਬੈਂਗਲੁਰੂ ਦੇ 21 ਸਾਲਾ ਇੰਜੀਨੀਅਰਿੰਗ ਵਿਦਿਆਰਥੀ ਨੂੰ ਹਿਰਾਸਤ ’ਚ ਲਿਆ ਹੈ। ਪੁਲਸ ਨੇ ਮੇਜਬਾਨ ਮੰਚ ‘ਗਿਟਹਬ’ ਦੇ ਐਪ ‘ਨੀਲਾਮੀ’ ਲਈ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਕੀਤੇ ਜਾਣ ਦੀ ਸ਼ਿਕਾਇਤ ਮਿਲਣ ਤੋਂ ਬਾਦ ਅਣਪਛਾਤੇ ਲੋਕਾਂ ਵਿਰੁੱਧ ਸ਼ਿਕਾਇਤ ਦਰਜ ਕੀਤੀ ਸੀ।
ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਨੂੰ ਹਿਰਾਸਤ ’ਚ ਲਿਆ ਗਿਆ ਹੈ। ਮੁੰਬਈ ਸਾਈਬਰ ਪੁਲਸ ਥਾਣੇ ਨੇ ਐਪ ਨੂੰ ਵਿਕਸਿਤ ਕਰਨ ਵਾਲਿਆਂ ਅਤੇ ਇਸ ਨੂੰ ਉਤਸ਼ਾਹਤ ਕਰਨ ਵਾਲੇ ਟਵਿੱਟਰ ਹੈਂਡਲ ਵਿਰੁੱਧ ਵੀ ਮਾਮਲਾ ਦਰਜ ਕੀਤਾ ਸੀ। ਸੈਂਕੜੇ ਮੁਸਲਿਮ ਔਰਤਾਂ ਦੀ ਮਨਜ਼ੂਰੀ ਦੇ ਬਿਨਾਂ ਉਨ੍ਹਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰ ਕੇ ਉਨ੍ਹਾਂ ਨੂੰ ‘ਬੁਲੀ ਬਾਈ’ ਐਪ ’ਤੇ ‘ਨੀਲਾਮੀ’ ਲਈ ਸੂਚੀਬੱਧ ਕੀਤਾ ਗਿਆ। ਇਕ ਸਾਲ ਤੋਂ ਵੀ ਘੱਟ ਸਮੇਂ ’ਚ ਦੂਜੀ ਵਾਰ ਅਜਿਹਾ ਹੋਇਆ ਹੈ। ਇਹ ਐਪ ‘ਸੁਲੀ ਡੀਲਸ’ ਦੀ ਤਰ੍ਹਾਂ ਹੈ, ਜਿਸ ਕਾਰਨ ਪਿਛਲੇ ਸਾਲ ਇਸੇ ਤਰ੍ਹਾਂ ਦਾ ਵਿਵਾਦ ਪੈਦਾ ਹੋਇਆ ਸੀ।
Comment here