ਨਵੀਂ ਦਿੱਲੀ-ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਆਈਐੱਫਐੱਸਓ ਟੀਮ ਨੇ ਬੁਲੀ ਬਾਈ ਐਪ ਦੇ ਮੁੱਖ ਦੋਸ਼ੀ ਨੂੰ ਆਪਣੇ ਸ਼ਿਕੰਜਾ ’ਚ ਲਿਆ ਹੈ। ਆਈਐੱਫਐੱਸਓ ਟੀਮ ਨੇ ਮੁੱਖ ਅਰੋਪੀ ਨੂੰ ਅਸਾਮ ਤੋਂ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਹੁਣ ਉਸ ਨੂੰ ਉੱਥੋਂ ਦਿੱਲੀ ਲੈ ਕੇ ਆ ਰਹੀ ਹੈ। ਡੀਸੀਪੀ (ਆਈਐੱਫਐੱਸਓ ) ਕੇਪੀਐੱਸ ਮਲੋਹਤਰਾ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦਿੱਲੀ ਸਪੈਸ਼ਲ ਸੈੱਲ ਦੀ ਆਈਐੱਫਐੱਸਓ ਟੀਮ ਨੇ ਮੁੱਖ ਅਰੋਪੀ ਨੀਰਜ ਬਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਹੈ। ਡੀਐੱਸਪੀ ਨੇ ਦੇਸਿਆ ਹੈ ਕਿ ਇਹ ਬੁਲੀ ਬਾਈ ਐਪ ਦਾ ਮੁੱਖ ਸ਼ਾਜ਼ਿਸ਼ ਕਰਤਾ ਹੈ। ਜਿਸ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਦਾ ਜਾ ਰਿਹਾ ਹੈ।
Comment here