ਸਿਆਸਤਖਬਰਾਂ

ਬੁਰਹਾਨ ਦੇ ਪਿਤਾ ਨੇ ਲਹਿਰਾਇਆ ਤਿਰੰਗਾ

ਪੁਲਵਾਮਾ- ਜੰਮੂ ਕਸ਼ਮੀਰ ਵਿੱਚ ਮਹੌਲ ਕਿਸ ਕਦਰ ਬਦਲ ਚੁੱਕਿਆ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲੱਗਦਾ ਹੈ ਕਿ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ਚ ਖੇਡਦਿਆਂ ਜਾਨ ਗਵਾ ਗਏ ਨੌਜਵਾਨਾਂ ਦੇ ਪਰਿਵਾਰ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ ਰਹੇ ਹਨ। ਹਿਜ਼ਬੁਲ ਮੁਜਾਹਿਦੀਨ ਸੰਗਠਨ ਨਾਲ ਜੁੜਿਆ ਬੁਰਹਾਨ ਵਾਨੀ ਜੁਲਾਈ 2016 ਵਿਚ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਸੁਰੱਖਿਆ ਫੋਰਸ ਨਾਲ ਮੁਕਾਬਲੇ ਵਿਚ ਮਾਰਿਆ ਗਿਆ ਸੀ।  ਬੁਰਹਾਨ ਵਾਨੀ ਦੇ ਪਿਤਾ ਮੁਜ਼ਫਰ ਵਾਨੀ ਨੇ ਪੁਲਵਾਮਾ ਜ਼ਿਲ੍ਹੇ ਦੇ ਇਕ ਸਕੂਲ ਵਿਚ ਆਜ਼ਾਦੀ ਦਿਹਾੜੇ ਮੌਕੇ ਤਿਰੰਗਾ ਲਹਿਰਾਇਆ। ਉਹ ਇਕ ਸਕੂਲ ਵਿਚ ਹੈੱਡ ਮਾਸਟਰ ਹਨ, ਇਹ ਸਮਾਗਮ  ਤਰਾਲ ਦੇ ਸਰਕਾਰੀ ਬਾਲਿਕਾ ਵਿਦਿਆ ਕੰਪਲੈਕਸ ਵਿਚ ਆਯੋਜਿਤ ਕੀਤਾ ਗਿਆ ਸੀ।  ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਸ਼ਾਸਨ ਨੇ ਸਾਰੀਆਂ ਸਿੱਖਿਅਕ ਸੰਸਥਾਵਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਆਜ਼ਾਦੀ ਦਿਹਾੜੇ ਦੇ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ’ਤੇ ਰਾਸ਼ਟਰੀ ਤਿਰੰਗਾ ਲਹਿਰਾਉਣ ਦਾ ਨਿਰਦੇਸ਼ ਦਿੱਤਾ ਸੀ।

Comment here