ਅਪਰਾਧਖਬਰਾਂ

ਬੀ ਐੱਸ ਐੱਫ ਜਵਾਨ ਵਲੋਂ ਸਾਥੀ ਦੀ ਹੱਤਿਆ, ਖੁਦਕੁਸ਼ੀ

ਨਵੀਂ ਦਿੱਲੀ: ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਇੱਕ ਕੈਂਪ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਇੱਕ ਜਵਾਨ ਨੇ ਆਪਣੇ ਇੱਕ ਸਾਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਲਈ। ਇਹ ਘਟਨਾ ਸੋਮਵਾਰ ਸਵੇਰੇ ਕਰੀਬ 6:45 ਵਜੇ ਸਾਗਰਪਾੜਾ ਸਥਿਤ ਸਰਹੱਦੀ ਚੌਕੀ ‘ਤੇ ਵਾਪਰੀ। ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ ਦੋਵਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬੀਐਸਐਫ ਦੇ ਬੁਲਾਰੇ ਨੇ ਕਿਹਾ, “ਇੱਕ ਮੰਦਭਾਗੀ ਘਟਨਾ ਵਿੱਚ, ਲਗਭਗ 06.45 ਵਜੇ, 117ਵੀਂ ਬਟਾਲੀਅਨ ਦੇ ਹੈੱਡ ਕਾਂਸਟੇਬਲ ਜੌਹਨਸਨ ਟੋਪੋ ਨੇ ਹੈੱਡ ਕਾਂਸਟੇਬਲ ਐਚਜੀ ਸ਼ੇਖਰਨ ਨੂੰ ਗੋਲੀ ਮਾਰ ਦਿੱਤੀ, ਅਤੇ ਬਾਅਦ ਵਿੱਚ ਸਰਹੱਦੀ ਚੌਕੀ ਕਾਕਮਾਰੀਚਰ ਵਿੱਚ ਆਪਣੀ ਸਰਵਿਸ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ।”

Comment here