ਬੜਵਾਨੀ-ਇਥੋਂ ਦੀ ਪੁਲਸ ਅਧਿਕਾਰੀ ਦੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ ’ਚ ਇਕ ਨੌਜਵਾਨ ਨੇ ਦੁਰਘਟਨਾ ਬੀਮਾ ਰਾਸ਼ੀ ਦਾ ਦਾਅਵਾ ਕਰਨ ਲਈ ਸੁਪਾਰੀ ਦੇ ਕੇ ਆਪਣੇ ਪਿਤਾ ਦਾ ਕਤਲ ਕਰਵਾ ਦਿੱਤਾ। ਬੜਵਾਨੀ ਜ਼ਿਲ੍ਹੇ ਦੇ ਪੁਲਸ ਅਧਿਕਾਰੀ ਦੀਪਕ ਕੁਮਾਰ ਸ਼ੁੱਕਲਾ ਨੇ ਦੱਸਿਆ ਕਿ ਦੋਸ਼ੀ ਅਨਿਲ ਪੰਵਾਰ 10 ਨਵੰਬਰ ਨੂੰ ਸੇਂਧਵਾ ਪੁਲਸ ਥਾਣੇ ਪਹੁੰਚਿਆ ਅਤੇ ਦਾਅਵਾ ਕੀਤਾ ਕਿ ਉਸ ਦੇ 52 ਸਾਲਾ ਪਿਤਾ ਛੱਗਨ ਪੰਵਾਰ ਦੀ ਇਕ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ ਹੈ।
ਪੁਲਸ ਮੁਤਾਬਕ ਘਟਨਾ ਵਾਲੀ ਥਾਂ ’ਤੇ ਪਹੁੰਚੀ ਪੁਲਸ ਟੀਮ ਜਾਂਚ ਮਗਰੋਂ ਇਸ ਸਿੱਟੇ ’ਤੇ ਪਹੁੰਚੀ ਕਿ ਇਹ ਕਤਲ ਦਾ ਮਾਮਲਾ ਹੈ। ਸੇਂਧਵਾ ਪੁਲਸ ਥਾਣਾ ਮੁਖੀ ਰਾਜੇਸ਼ ਯਾਦਵ ਨੇ ਦੱਸਿਆ ਕਿ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ਼ ਤੋਂ ਪਤਾ ਲੱਗਾ ਕਿ ਜਿਸ ਵਾਹਨ ਨੇ ਛੱਗਨ ਪੰਵਾਰ ਨੂੰ ਟੱਕਰ ਮਾਰੀ ਸੀ, ਉਹ ਵਾਰ-ਵਾਰ ਇਲਾਕੇ ’ਚ ਚੱਕਰ ਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਛੱਗਨ ਰੋਜ਼ ਸਵੇਰੇ ਸੈਰ ਕਰਨ ਜਾਂਦਾ ਸੀ ਅਤੇ 10 ਨਵੰਬਰ ਨੂੰ ਮੁਲਜ਼ਮ ਅਨਿਲ ਨੇ ਸੁਪਾਰੀ ਲੈਣ ਵਾਲੇ ਕਾਤਲਾਂ ਕਰਨ ਸ਼ਿੰਦੇ, ਗੋਲੂ ਬਾਬਰ ਅਤੇ ਦਵਿੰਦਰ ਸਕਸੈਨਾ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਪਿਤਾ ਸਵੇਰ ਦੀ ਸੈਰ ਲਈ ਨਿਕਲੇ ਹਨ।
ਇਸ ਤੋਂ ਬਾਅਦ ਵਾਹਨ ਨਾਲ ਟੱਕਰ ਮਾਰ ਕਰ ਕੇ ਛੱਗਨ ਦਾ ਕਤਲ ਕਰ ਦਿੱਤਾ ਗਿਆ। ਯਾਦਵ ਨੇ ਦੱਸਿਆ ਕਿ ਜਾਂਚ ਮਗਰੋਂ ਇਕ ਸ਼ੱਕੀ ਕਰਨ ਸ਼ਿੰਦੇ ਨੂੰ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁੱਛ-ਗਿੱਛ ਦੌਰਾਨ ਉਸ ਨੇ ਦੱਸਿਆ ਕਿ ਛੱਗਨ ਦੇ ਪੁੱਤਰ ਨੇ ਇਸ ਕੰਮ ਲਈ ਉਨ੍ਹਾਂ ਨੂੰ 2.5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਚਾਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆਕਿ ਸੇਂਧਵਾ ਸਥਿਤ ਅੰਬੇਡਕਰ ਕਾਲੋਨੀ ਵਿਚ ਰਹਿਣ ਵਾਲੇ ਅਨਿਲ ਨੇ 10 ਲੱਖ ਰੁਪਏ ਦੁਰਘਟਾ ਬੀਮਾ ਰਾਸ਼ੀ ਦੇ ਲਾਲਚ ਵਿਚ ਆ ਕੇ 2.5 ਲੱਖ ਰੁਪਏ ਦੀ ਸੁਪਾਰੀ ਦੇ ਕੇ ਆਪਣੇ ਪਿਤਾ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ।
ਬੀਮੇ ਦੇ ਪੈਸੇ ਹੜੱਪਣ ਲਈ ਪੁੱਤ ਨੇ ਪਿਓ ਦਾ ਕਰਵਾਇਆ ਕਤਲ

Comment here