ਅਪਰਾਧਸਿਆਸਤਖਬਰਾਂ

ਬੀਬੀਸੀ ਦੀ ਮੋਦੀ ਖ਼ਿਲਾਫ਼ ਸੀਰੀਜ਼ ਪੱਖਪਾਤੀ-ਲਾਰਡ ਰਾਮੀ

ਲੰਡਨ-ਬ੍ਰਿਟਿਸ਼ ਬ੍ਰੌਡਕਾਸਟਰ ਬੀਬੀਸੀ ਟੂ ਹੁਣ ਆਪਣੀ ਦੋ ਭਾਗਾਂ ਵਾਲੀ ਨਿਊਜ਼ ਸੀਰੀਜ਼ “ਇੰਡੀਆ: ਦ ਮੋਦੀ ਕਵੇਸ਼ਨ” ਕਾਰਨ ਸੁਰਖੀਆਂ ਵਿੱਚ ਹੈ। ਬਰਤਾਨੀਆ ਦੇ ਹਾਊਸ ਆਫ਼ ਲਾਰਡਜ਼ ਦੇ ਮੈਂਬਰ ਲਾਰਡ ਰਾਮੀ ਰੇਂਜਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਇੱਕ ਨਿਊਜ਼ ਸੀਰੀਜ਼ ਨੂੰ ਲੈ ਕੇ ਬੀਬੀਸੀ ਦੀ ਖਿਚਾਈ ਕੀਤੀ ਹੈ। ਬੀਬੀਸੀ ਦੀ ਆਲੋਚਨਾ ਕਰਦੇ ਹੋਏ ਰੇਂਜਰ ਨੇ ਇਸ ‘ਤੇ ਪੱਖਪਾਤੀ ਰਿਪੋਰਟਿੰਗ ਦਾ ਦੋਸ਼ ਲਗਾਇਆ ਹੈ। ਉਸਨੇ ਟਵੀਟ ਕੀਤਾ, ‘ਬੀਬੀਸੀ ਨਿਊਜ਼ ਤੁਸੀਂ ਇੱਕ ਅਰਬ ਤੋਂ ਵੱਧ ਭਾਰਤੀਆਂ ਨੂੰ ਬਹੁਤ ਦੁੱਖ ਪਹੁੰਚਾਇਆ ਹੈ। ਇਹ ਲੋਕਤੰਤਰੀ ਤੌਰ ‘ਤੇ ਚੁਣੇ ਗਏ ਭਾਰਤੀ ਪ੍ਰਧਾਨ ਮੰਤਰੀ, ਭਾਰਤੀ ਪੁਲਿਸ ਅਤੇ ਨਿਆਂਪਾਲਿਕਾ ਦਾ ਅਪਮਾਨ ਹੈ। ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਬੀਬੀਸੀ ਨੇ ਆਪਣੀ ਲੜੀ ਵਿੱਚ ਕਿਹਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੀ ਮੁਸਲਿਮ ਘੱਟਗਿਣਤੀ ਦਰਮਿਆਨ ਤਣਾਅ ਹੈ ਅਤੇ 2002 ਦੇ ਦੰਗਿਆਂ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਦਾਅਵਿਆਂ ਨੂੰ ਇਸ ਲੜੀ ਵਿੱਚ ਦਿਖਾਏ ਜਾਣ ਬਾਰੇ ਕਿਹਾ ਹੈ।
ਸਰੀਜ਼ੀ ਵਿਚ ਇਸ ਗੱਲ ਦੀ ਜਾਂਚ ਕਰਨ ਦੀ ਗੱਲ ਕਹੀ ਗਈ ਹੈ ਕਿ ਕਿਵੇਂ ਨਰਿੰਦਰ ਮੋਦੀ, ਅਹੁਦੇ ‘ਤੇ ਰਹਿੰਦਿਆਂ, ਭਾਰਤ ਦੀ ਮੁਸਲਿਮ ਆਬਾਦੀ ਪ੍ਰਤੀ ਆਪਣੀ ਸਰਕਾਰ ਦੇ ਰਵੱਈਏ ਬਾਰੇ ਲਗਾਤਾਰ ਦੋਸ਼ਾਂ ਦੇ ਅਧੀਨ ਰਹੇ ਹਨ ਅਤੇ ਵਿਵਾਦਪੂਰਨ ਨੀਤੀਆਂ ਦੀ ਇੱਕ ਲੜੀ ਨੂੰ ਲਾਗੂ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਹ ਇਸ ਗੱਲ ਦੀ ਜਾਂਚ ਕਰਨਗੇ ਕਿ ਪ੍ਰਧਾਨ ਮੰਤਰੀ ਮੋਦੀ ਦੇ 2019 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਮੁਸਲਮਾਨਾਂ ‘ਤੇ ਅੱਤਿਆਚਾਰ ਵਧਾਉਣ ਲਈ ਕਿਵੇਂ ਕਈ ਫੈਸਲੇ ਲਏ ਗਏ, ਜਿਸ ਵਿਚ “ਧਾਰਾ 370 ਦੇ ਤਹਿਤ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਟਾਉਣਾ” ਅਤੇ “ਨਾਗਰਿਕਤਾ ਕਾਨੂੰਨ” ਆਦਿ ਸ਼ਾਮਲ ਹਨ। ਰਾਮੀ ਰੇਂਜਰ ਨੇ ਕਿਹਾ ਕਿ ਅਸੀਂ 2002 ਦੇ ਦੰਗਿਆਂ ਅਤੇ ਜਾਨ-ਮਾਲ ਜੇ ਨੁਕਸਾਨ ਦੀ ਨਿੰਦਾ ਕਰਦੇ ਹਾਂ ਪਰ ਜਿਸ ਢੰਗ ਨਾਲ ਬੀਬੀਸੀ ਨੇ ਪੱਖਪਾਤੀ ਰਿਪੋਰਟਿੰਗ ਕੀਤੀ ਹੈ ਉਹ ਨਿੰਦਾ ਦੇ ਲਾਇਕ ਹੈ।
ਬ੍ਰਿਟਿਸ਼ ਬ੍ਰੌਡਕਾਸਟਰ ਬੀਬੀਸੀ ਟੂ ਹੁਣ ਆਪਣੀ ਦੋ ਭਾਗਾਂ ਵਾਲੀ ਨਿਊਜ਼ ਸੀਰੀਜ਼ “ਇੰਡੀਆ: ਦ ਮੋਦੀ ਕਵੇਸ਼ਨ” ਕਾਰਨ ਸੁਰਖੀਆਂ ਵਿੱਚ ਹੈ। ਬੀਬੀਸੀ ‘ਤੇ ਪੱਖਪਾਤੀ ਕਵਰੇਜ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਸ ਦੌਰਾਨ, ਇੱਕ ਹੋਰ ਟਵਿੱਟਰ ਉਪਭੋਗਤਾ ਨੇ ਬੀਬੀਸੀ ਨੂੰ ਯੂਕੇ ਦੀਆਂ ਸਮੱਸਿਆਵਾਂ ‘ਤੇ ਧਿਆਨ ਦੇਣ ਦੀ ਸਲਾਹ ਦਿੱਤੀ ਕਿਉਂਕਿ ਬ੍ਰਿਟੇਨ ਲਗਭਗ ਹਰ ਮਾਪਦੰਡ ‘ਤੇ ਭਾਰਤ ਤੋਂ ਪਿੱਛੇ ਰਹਿ ਗਿਆ ਹੈ। ਹਾਲ ਹੀ ਵਿੱਚ, ਭਾਰਤ ਹੁਣ ਯੂਨਾਈਟਿਡ ਕਿੰਗਡਮ ਨੂੰ ਪਛਾੜ ਕੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ ਅਤੇ ਦਹਾਕੇ ਦੇ ਅੰਤ ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ ਹੈ।

Comment here