ਅਪਰਾਧਸਿਆਸਤਖਬਰਾਂ

ਬੀਬੀਆਂ ਨੂੰ ਡਰਾ-ਧਮਕਾ ਕੇ ਧੱਕਿਆ ਜਾ ਰਿਹੈ ਦੇਹ ਵਪਾਰ ਦੇ ਧੰਦੇ ’ਚ 

ਵਾਇਰਲ ਵੀਡੀਓ ਕਲਿੱਪ ਰਾਹੀਂ ਹੋਇਆ ਪਰਦਾਫਾਸ਼ 
ਫਗਵਾੜਾ–  ਫਗਵਾੜਾ ਦੇ ਪਿੰਡ ਮਹੇੜੂ ਦੇ ਲਾਗ ਗੇਟ ਇਲਾਕੇ ’ਚ ਭੋਲੀਆਂ-ਭਾਲੀਆਂ ਕੁੜੀਆਂ ਨੂੰ ਡਰਾ-ਧਮਕਾ ਕੇ ਕੁਝ ਲੋਕ ਦੇਹ ਵਪਾਰ ਦੇ ਗੰਦੇ ਧੰਦੇ ’ਵਿਚ ਧੱਕ ਰਹੇ ਹਨ। ਇਸ ਬੇਹੱਦ ਗੰਭੀਰ ਮਾਮਲੇ ਨੂੰ ਲੈ ਕੇ ਜਦ ‘ ਫਗਵਾੜਾ ਦੇ ਐੱਸ. ਪੀ. ਮੁਖਤਿਆਰ ਰਾਏ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵੀਡੀਓ ਕਲਿੱਪ ਵਾਇਰਲ ਹੋਇਆ ਹੈ, ਜਿਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਥਾਣਾ ਸਤਨਾਮਪੁਰਾ ਫਗਵਾੜਾ ਦੇ ਐੱਸ. ਐੱਚ. ਓ. ਜਤਿੰਦਰ ਕੁਮਾਰ ਦੇ ਬਿਆਨਾਂ ’ਤੇ ਪੁਲਸ ਨੇ ਲਾਅ ਗੇਟ ਮਹੇੜੂ ਦੇ ਇਕ ਹੋਟਲ ਕੰਮ ਪੀ. ਜੀ. ਦੇ ਕਰਿੰਦਿਆਂ ਖ਼ਿਲਾਫ਼ ਧਾਰਾ  ਇਮੋਰਲ ਟ੍ਰੈਫਿਕਿੰਗ ਐਕਟ 1956 ਦੇ ਤਹਿਤ ਪੁਲਸ ਕੇਸ ਦਰਜ ਕਰਨ ਤੋਂ ਬਾਅਦ ਹੋਟਲ ਕਮ ਪੀ. ਜੀ. ’ਤੇ ਛਾਪੇਮਾਰੀ ਕੀਤੀ ਹੈ। ਹਾਲੇ ਤੱਕ ਪੁਲਸ ਨੇ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਕੋਈ ਵੀ ਦੋਸ਼ੀ ਹੋਵੇਗਾ, ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ।
ਦੱਸਣਯੋਗ ਹੈ ਕਿ ਪਿੰਡ ਮਹੇੜੂ ਦੇ ਲਾਅ ਗੇਟ ਲਾਗੇ ਇਕ ਹੋਟਲ ਕਮ-ਪੀ. ਜੀ. ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਇਆ ਹੈ, ਜਿਸ ’ਵਿਚ ਹੋਟਲ ਦਾ ਕਰਮਚਾਰੀ ਇਕ ਨੌਜਵਾਨ ਨੂੰ ਇੰਡੀਅਨ-ਥਾਈਲੈਂਡ ਸਮੇਤ ਵਿਦੇਸ਼ੀ ਲੜਕੀਆਂ ਵੱਲੋਂ ਇਲਾਕੇ ’ਵਿਚ ਦੇਹ ਵਪਾਰ ਕੀਤੇ ਜਾਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਵਾਇਰਲ ਹੋਏ ਵੀਡੀਓ ’ਵਿਚ ਹੋਟਲ ਦਾ ਕਰਿੰਦਾ ਕੈਮਰੇ ਦੇ ਅੱਗੇ ਸਾਫ਼ ਤੌਰ ’ਤੇ ਕਹਿ ਰਿਹਾ ਹੈ ਕਿ ਹੋਟਲ ਕਮ-ਪੀ. ਜੀ. ’ਵਿਚ ਇੰਡੀਅਨ ਥਾਈਲੈਂਡ ਅਤੇ ਵਿਦੇਸ਼ਾਂ ਤੋਂ ਆਈਆਂ ਲੜਕੀਆਂ ਮਿਲਦੀਆਂ ਹਨ। ਉਹ ਇੱਥੇ ਹੀ ਬੱਸ ਨਹੀਂ ਕਰਦਾ ਹੈ, ਸਗੋਂ ਇਸੇ ਦੌਰਾਨ ਕਰਿੰਦੇ ਵੱਲੋਂ ਆਪਣੇ ਮੋਬਾਇਲ ਰਾਹੀਂ ਨੌਜਵਾਨ ਨੂੰ ਲੜਕੀਆਂ ਦੀਆਂ ਫੋਟੋਆਂ ਵੀ ਵਿਖਾਈਆਂ ਜਾਂਦੀਆਂ ਹਨ ਅਤੇ ਕਈ ਤਰ੍ਹਾਂ ਦੀਆਂ ਇਤਰਾਜ਼ਯੋਗ ਅਸ਼ਲੀਲ ਗੱਲਾਂ ਵੀ ਆਖੀਆਂ ਜਾਂਦੀਆਂ ਹਨ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਫਗਵਾੜਾ ਪੁਲਸ ਵੱਲੋਂ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਖਿਲਾਫ ਪੁਲਸ ਕੇਸ ਤਾਂ ਦਰਜ ਕੀਤਾ ਜਾਂਦਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦ ਪੁਲਸ ਅਧਿਕਾਰੀ ਹੋਟਲ ਕਮ-ਪੀ. ਜੀ. ’ਤੇ ਛਾਪੇਮਾਰੀ ਕਰਨ ਜਾਂਦੇ ਹਨ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਜਾਂਦੇ ਹਨ।
ਦੱਸਣਯੋਗ ਹੈ ਕਿ ਫਗਵਾੜਾ ਦੇ ਪਿੰਡ ਮਹੇੜੂ ’ਵਿਚ ਲਾ ਗੇਟ ਦੇ ਲਾਗੇ ਬੀਤੇ ਕੁਝ ਸਮੇਂ ਤੋਂ ਵੱਡੇ ਪੱਧਰ ’ਤੇ ਗੈਰ-ਕਾਨੂੰਨੀ ਕਾਰਜ ਸ਼ਾਤਰ ਲੋਕਾਂ ਵੱਲੋਂ ਅੰਜਾਮ ਦਿੱਤੇ ਜਾ ਰਹੇ ਹਨ। ਇਸ ਇਲਾਕੇ ’ਵਿਚ ਜਿੱਥੇ ਬਹੁਤ ਵੱਡੇ ਪੱਧਰ ’ਤੇ ਡਰੱਗਜ਼ ਸਮੇਤ ਨਸ਼ੀਲੇ ਪਦਾਰਥਾਂ ਦੀ ਸਪਲਾਈ ਹੋ ਰਹੀ ਹੈ, ਉਥੇ ਫਗਵਾੜਾ ਪੁਲਸ ਵੱਲੋਂ ਕਈ ਮੌਕਿਆਂ ’ਤੇ ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਇਨ੍ਹਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਪੁਲਸ ਕੇਸ ਵੀ ਦਰਜ ਕੀਤੇ ਗਏ ਹਨ ਪਰ ਹਕੀਕਤ ਇਹ ਹੈ ਕਿ ਫਗਵਾੜਾ ਦੇ ਇਸ ਇਲਾਕੇ ’ਚ ਭੋਲੀ ਭਾਲੀ ਲੜਕੀਆਂ ਤੋਂ ਦੇਹ ਵਪਾਰ ਕਰਵਾਉਣ ਤੋਂ ਲੈ ਕੇ ਡਰੱਗਜ਼ ਦਾ ਕਾਲਾ ਧੰਦਾ ਵੀ ਪੂਰੇ ਜ਼ੋਰ ਸ਼ੋਰ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ।

Comment here