ਜਲੰਧਰ ਕੈਂਟ-ਅਕਾਲੀ ਦਲ ਆਗੂ ਤੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਰੁਝੇਵੇਂ ਭਰੇ ਪ੍ਰੋਗਰਾਮ ’ਚੋਂ ਸਮਾਂ ਕੱਢ ਕੇ ਕੈਂਟ ਦੀ ਮੰਨੀ-ਪ੍ਰਮੰਨੀ ਮੁਨਿਆਰੀ ਦੀ ਦੁਕਾਨ ਬਿਊਟੀ ਹਾਊਸ ਵਿਚ ਕਰਵਾ ਚੌਥ ਤਿਉਹਾਰ ਨੂੰ ਲੈ ਕੇ ਚੂੜੀਆਂ ਦੀ ਖ਼ਰੀਦਦਾਰੀ ਕੀਤੀ। ਕਰੀਬ 2 ਵਜੇ ਦੁਕਾਨ ਵਿਚ ਪੁੱਜੀ ਹਰਸਿਮਰਤ ਕੌਰ ਨੂੰ ਆਪਣੇ ਦਰਮਿਆਨ ਪਾ ਕੇ ਉੱਥੇ ਮੌਜੂਦ ਹੋਰ ਗਾਹਕ ਖ਼ੁਸ਼ੀ ਵਿਚ ਖੀਵੇ ਹੋ ਗਏ। ਉਨ੍ਹਾਂ ਨੇ ਆਪਣੇ ਮੋਬਾਈਲ ਫੋਨ ਵਿਚ ਉਨ੍ਹਾਂ ਨਾਲ ਤਸਵੀਰਾਂ ਵੀ ਖਿੱਚੀਆਂ। ਇਸ ਦੌਰਾਨ ਕੁਝ ਮੀਡੀਆ ਮੁਲਾਜ਼ਮ ਵੀ ਦੁਕਾਨ ਵਿਚ ਪੁੱਜੇ।
ਬਿਊਟੀ ਹਾਊਸ ਵਿਚ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੀਆਂ ਮਨਪਸੰਦ ਚੂੜੀਆਂ ਖਰੀਦੀਆਂ। ਨਾਲ ਹੀ, ਹੋਰ ਮੁਨਿਆਰੀ ਦਾ ਸਾਮਾਨ ਵੀ ਖਰੀਦਿਆ। ਉਨ੍ਹਾਂ ਨੇ ਲਗਪਗ 15 ਮਿੰਟ ਤਕ ਦੁਕਾਨ ਵਿਚ ਖਰੀਦਦਾਰੀ ਕੀਤੀ। ਹਰਸਿਮਰਤ ਕੌਰ ਨੇ ਉਨ੍ਹਾਂ ਨੂੰ ਮਿਲਣ ਲਈ ਉਤਸ਼ਾਹਿਤ ਗਾਹਕਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨਾਲ ਸੈਲਫੀ ਵੀ ਖਿਚਵਾਈ।
ਦੁਕਾਨ ਦੇ ਮਾਲਿਕ ਕਨਿਸ਼ਕ ਕੰਨੂੰ ਨੇ ਕਿਹਾ ਕਿ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਇਥੇ ਖ਼ਰੀਦਦਾਰੀ ਕਰਨ ਆ ਕੇ ਉਨ੍ਹਾਂ ਦੀ ਦੁਕਾਨ ਦੀ ਸ਼ੋਭਾ ਵਧਾਈ ਹੈ। ਇਸ ਦੌਰਾਨ ਉਨ੍ਹਾਂ ਨੇ ਜਲੰਧਰ ਕੈਂਟ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਮੱਥਾ ਵੀ ਟੇਕਿਆ।
ਬੀਬਾ ਹਰਸਿਮਰਤ ਨੇ ਕਰੂਏ ਦੇ ਵਰਤ ਲਈ ਖਰੀਦੀਆਂ ਵੰਗਾਂ

Comment here