ਅਪਰਾਧਸਿਆਸਤਖਬਰਾਂ

ਬੀਜੇਪੀ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਮੰਗ, ਜੇਡੀਯੂ ਨੇ ਕਿਹਾ- ਹਾਂ

ਨਵੀਂ ਦਿੱਲੀ- ਹਾਲ ਹੀ ਵਿਚ ਕਸ਼ਮੀਰ ਘਾਟੀ ਵਿਚ ਅੱਤਵਾਦੀਆਂ ਵੱਲੋਂ ਬਿਹਾਰ ਦੇ ਵਸਨੀਕਾਂ ਦੀ ਹੱਤਿਆ  ਦਾ ਮਾਮਲਾ ਬਿਹਾਰ ਦੀ ਸਿਆਸਤ ਵਿੱਚ ਗਰਮਾ ਰਿਹਾ ਹੈ। ਭਾਜਪਾ ਨੇਤਾ ਇਸ ਨੂੰ ਲੈ ਕੇ ਬਹੁਤ ਨਾਰਾਜ਼ ਹਨ। ਭਾਜਪਾ ਵਿਧਾਇਕ ਨੇ ਅੱਤਵਾਦੀਆਂ ਦੇ ਖਾਤਮੇ ਦੀ ਮੰਗ ਕਰਦਿਆਂ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਮੰਗ ਉਠਾਈ ਹੈ। ਭਾਜਪਾ ਦੀ ਭਾਈਵਾਲ ਜਨਤਾ ਦਲ ਯੂਨਾਈਟਿਡ (ਜੇਡੀਯੂ) ਨੇ ਵੀ ਭਾਜਪਾ ਦੇ ਸੁਰ ਨਾਲ ਸੁਰ ਮਿਲਾਈ ਹੈ, ਜਿਸ ਨੇ ਇਸ ਮੁੱਦੇ ‘ਤੇ ਸਿਆਸਤ ਗਰਮਾ ਦਿੱਤੀ ਹੈ। ਭਾਜਪਾ ਦੇ ਵਿਧਾਇਕ ਹਰੀ ਭੂਸ਼ਣ ਠਾਕੁਰ  ਵਚੌਲ ਨੇ ਕਿਹਾ ਹੈ ਕਿ ਜੇਕਰ ਅੱਤਵਾਦ ਨਾਲ ਲੜਨਾ ਹੈ ਤਾਂ ਭਾਰਤ ਨੂੰ ਪਹਿਲਾਂ ਹਿੰਦੂ ਰਾਸ਼ਟਰ ਘੋਸ਼ਿਤ ਕਰਨਾ ਹੋਵੇਗਾ। ਉਨ੍ਹਾਂ ਨੇ ਨਾ ਸਿਰਫ ਭਾਰਤ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ ਬਲਕਿ ਇੱਥੇ ਰਹਿ ਰਹੀਆਂ ਘੱਟ ਗਿਣਤੀਆਂ ਲਈ ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਕਾਨੂੰਨ ਬਣਾਉਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਦੀ ਮੰਗ ਇਹ ਹੈ ਕਿ ਜਿਸ ਤਰ੍ਹਾਂ ਬੰਗਲਾਦੇਸ਼ ਅਤੇ ਪਾਕਿਸਤਾਨ ਵਿੱਚ ਹਿੰਦੂ ਘੱਟ ਗਿਣਤੀ ਹਨ ਅਤੇ ਉਨ੍ਹਾਂ ਲਈ ਜੋ ਕਾਨੂੰਨ ਹਨ, ਉਹੀ ਕਾਨੂੰਨ ਭਾਰਤ ਵਿੱਚ ਮੁਸਲਮਾਨਾਂ ਲਈ ਬਣਾਇਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਵੇਂ ਭਾਜਪਾ ਦੀ ਇਸ ਮੰਗ ਦੀ ਖੁੱਲ੍ਹੀ ਹਮਾਇਤ ਨਾ ਕਰਦੇ ਹੋਣ ਪਰ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਭਾਜਪਾ ਦੀ ਸੁਰ ਵਿੱਚ ਸੁਰ ਮਿਲਾਉਂਦੇ ਨਜ਼ਰ ਆ ਰਹੇ ਹਨ। ਜੇਡੀਯੂ ਦੇ ਵਿਧਾਇਕ ਡਾ: ਸੰਜੀਵ ਕੁਮਾਰ ਦੇ ਅਨੁਸਾਰ ਭਾਰਤ ਸਿਰਫ ਹਿੰਦੂਆਂ ਦਾ ਦੇਸ਼ ਹੈ। ਹਿੰਦੂਆਂ ਤੋਂ ਇਲਾਵਾ ਜੋ ਵੀ ਇਸ ਦੇਸ਼ ਵਿੱਚ ਰਹਿੰਦੇ ਹਨ, ਹਮਲਾਵਰ ਹਨ। ਉਨ੍ਹਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਭਾਰਤ ਉੱਤੇ ਹਮਲਾ ਕੀਤਾ ਅਤੇ ਇੱਥੇ ਹੀ ਰਹੇ। ਭਾਰਤ ਪਹਿਲਾਂ ਹੀ ਇੱਕ ਹਿੰਦੂ ਰਾਸ਼ਟਰ ਹੈ। ਭਾਜਪਾ ਵਿਧਾਇਕ ਹਰੀ ਭੂਸ਼ਣ ਠਾਕੁਰ ਅਤੇ ਜੇਡੀਯੂ ਵਿਧਾਇਕ ਸੰਜੀਵ ਕੁਮਾਰ ਤੋਂ ਇਲਾਵਾ, ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਰਾਣਾ ਰਣਧੀਰ ਵੀ ਮੰਨਦੇ ਹਨ ਕਿ ਭਾਰਤ ਸਨਾਤਨ ਧਰਮ ਮੰਨਣ ਵਾਲਿਆਂ ਦਾ ਦੇਸ਼ ਹੈ ਅਤੇ ਇੱਥੇ ਰਹਿਣ ਵਾਲੇ ਸਾਰੇ ਸਨਾਤਨ ਧਰਮ ਦੇ ਲੋਕ ਹਨ। ਹਾਲਾਂਕਿ ਵਿਰੋਧੀ ਪਾਰਟੀਆਂ ਜੇਡੀਯੂ ਅਤੇ ਭਾਜਪਾ ਵਿਧਾਇਕਾਂ ਦੀ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਜੁਗਲਬੰਦੀ ਨੂੰ ਪਸੰਦ ਨਹੀਂ ਕਰ ਰਹੀਆਂ ਹਨ। ਰਾਸ਼ਟਰੀ ਜਨਤਾ ਦਲ (ਆਰਜੇਡੀ) ਅਤੇ ਕਾਂਗਰਸ ਇਸ ਨੂੰ ਲੈ ਕੇ ਐਨਡੀਏ ‘ਤੇ ਹਮਲਾ ਕਰ ਰਹੇ ਹਨ।

Comment here