ਬੀਜਿੰਗ: 4 ਫਰਵਰੀ ਤੋਂ ਹੋਣ ਵਾਲੇ ਬੀਜਿੰਗ ਵਿੰਟਰ ਓਲੰਪਿਕ ਤੋਂ ਪਹਿਲਾਂ ਚੀਨ ਵਿੱਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਓਲੰਪਿਕ ਨਾਲ ਸਬੰਧਤ ਕਰਮਚਾਰੀਆਂ ਵਿਚ ਕੋਵਿਡ ਸੰਕਰਮਣ ਦੇ 34 ਨਵੇਂ ਮਾਮਲੇ ਆਉਣ ਨਾਲ ਚੀਨੀ ਸਰਕਾਰ ਦਾ ਤਣਾਅ ਵਧ ਗਿਆ ਹੈ। ਬੀਜਿੰਗ ਓਲੰਪਿਕ ਆਯੋਜਨ ਕਮੇਟੀ ਨੇ ਐਤਵਾਰ ਨੂੰ ਕਿਹਾ ਕਿ ਪੋਲੈਂਡ ਦੀ ਸ਼ਾਰਟ ਟ੍ਰੈਕ ਮੈਡਲ ਉਮੀਦਵਾਰ ਨਤਾਲੀਆ ਮਾਲਿਸਜ਼ੇਵਸਕਾ ਤੋਂ ਇਲਾਵਾ 13 ਐਥਲੀਟ ਅਤੇ ਟੀਮ ਅਧਿਕਾਰੀ ਨਵੇਂ ਇਨਫੈਕਸ਼ਨਾਂ ਵਿੱਚ ਸ਼ਾਮਲ ਸਨ। ਸ਼ਨੀਵਾਰ ਨੂੰ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਦਾ ਟੈਸਟ ਪਾਜ਼ੇਟਿਵ ਆਇਆ ਸੀ। ਇਸ ਤੋਂ ਪਹਿਲਾਂ ਵੀ ਚੀਨ ਦੀ ਰਾਜਧਾਨੀ ਬੀਜਿੰਗ ‘ਚ ਕੋਰੋਨਾ ਵਾਇਰਸ ਦੇ ਦੋ ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੇ ਉੱਤਰੀ ਜ਼ਿਲੇ ਦੇ ਕਈ ਰਿਹਾਇਸ਼ੀ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਚਾਓਯਾਂਗ ਜ਼ਿਲ੍ਹੇ ਦੇ ਐਨਜੇਨਲੀ ਖੇਤਰ ਨੂੰ ਸ਼ਨੀਵਾਰ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਕਿਸੇ ਨੂੰ ਵੀ ਇਮਾਰਤ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਬੀਜਿੰਗ ਹਾਈ ਅਲਰਟ ‘ਤੇ ਹੈ ਕਿਉਂਕਿ ਚੀਨ ਸ਼ੁੱਕਰਵਾਰ ਨੂੰ ਓਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਦੀ ਤਿਆਰੀ ਕਰ ਰਿਹਾ ਹੈ। ਕੁੱਲ ਸੰਕਰਮਣਾਂ ਵਿੱਚੋਂ, 23 ਨਵੇਂ ਹਵਾਈ ਅੱਡੇ ਤੋਂ ਆਏ ਸਨ, ਜਦੋਂ ਕਿ 11 ਪਹਿਲਾਂ ਹੀ ਕੁਆਰੰਟੀਨ ਵਿੱਚ ਸਨ।
Comment here