ਇਸਲਾਮਾਬਾਦ– ਚੀਨ ਨਾਲ ਪਾਕਿਸਤਾਨ ਦੀ ਯਾਰੀ ਕਿਸੇ ਤੋਂ ਗੁੱਝੀ ਨਹੀਂ ਤੇ ਪਾਕਿਸਤਾਨ ਚੀਨ ਦੀ ਚਾਪਲੂਸੀ ਕਰਨ ਦਾ ਕੋਈ ਮੌਕਾ ਵੀ ਨਹੀੰ ਗਵਾਉਂਦਾ। ਇਕ ਪਾਸੇ ਜਿਥੇ ਪੂਰੀ ਦੁਨੀਆ ਉਈਗਰਾਂ ਦੇ ਮੁੱਦੇ ‘ਤੇ ਚੀਨ ਦੇ ਬੀਜਿੰਗ ‘ਚ ਹੋ ਰਹੇ ਓਲੰਪਿਕ ਦਾ ਬਾਇਕਾਟ ਦਾ ਸੱਦਾ ਦੇ ਰਹੀ ਹੈ। ਉਥੇ ਪਾਕਿ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਅਗਲੇ ਹਫਤੇ ਬੀਜਿੰਗ ਸ਼ੀਤਕਾਲੀਨ ਓਲੰਪਿਕ ਦੇ ਉਦਘਾਟਨ ਸਮਾਰੋਹ ‘ਚ ਸ਼ਾਮਲ ਹੋਣ ਲਈ ਚੀਨ ਦੀ ਯਾਤਰਾ ‘ਤੇ ਜਾਣਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਆਸਿਮ ਇਫਿਤਕਾਰ ਅਹਿਮਦ ਨੇ ਹਫਤਾਵਾਰੀ ਪ੍ਰੈੱਸ ਗੱਲਬਾਤ ਦੌਰਾਨ ਕਿਹਾ ਕਿ ਇਸ ਯਾਤਰਾ ਦੇ ਦੌਰਾਨ ਖਾਨ ਦੀ ਚੀਨੀ ਅਗਵਾਈ ਦੇ ਨਾਲ ਵੱਖ-ਵੱਖ ਮੀਟਿੰਗਾ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਯਾਤਰਾ ਸਾਡੇ ਦੋਵਾਂ ਦੇਸ਼ਾਂ ਦੇ ਵਿਚਾਲੇ ਸਰਵਕਾਲਿਕ ਰਣਨੀਤਿਕ ਸਹਿਯੋਗ ਪੂਰਵਕ ਸਾਂਝੇਦਾਰੀ ਨੂੰ ਮਜ਼ਬੂਤ ਕਰੇਗੀ ਅਤੇ ਨਵੇਂ ਯੁੱਗ ‘ਚ ਸਾਂਝੇ ਭਵਿੱਖ ਦੇ ਨਾਲ ਚੀਨ-ਪਾਕਿਸਤਾਨ ਦੇ ਵਿਚਾਲੇ ਦੋਸਤਾਨਾ ਭਾਈਚਾਰੇ ਸੰਬੰਧਾਂ ਦੇ ਨਿਰਮਾਣ ਦੇ ਉਦੇਸ਼ ਨੂੰ ਅੱਗੇ ਵਧਾਏਗੀ। ਵਿਦੇਸ਼ ਵਿਭਾਗ ਨੇ 13 ਜਨਵਰੀ ਨੂੰ ਕਿਹਾ ਸੀ ਕਿ ਚੀਨੀ ਅਗਵਾਈ ਦੇ ਸੱਦੇ ‘ਤੇ ਖਾਨ ਤਿੰਨ ਫਰਵਰੀ ਨੂੰ ਤਿੰਨ ਦਿਨੀਂ ਯਾਤਰਾ ‘ਤੇ ਬੀਜਿੰਗ ਜਾਣਗੇ। ਸ਼ੀਤਕਾਲੀਨ ਓਲੰਪਿਕ ਚਾਰ ਤੋਂ 20 ਫਰਵਰੀ ਤੱਕ ਹੋਣਗੇ ਜਿਸ ਤੋਂ ਬਾਅਦ ਪੈਰਾਲੰਪਿਕ ਖੇਡ 4 ਤੋਂ 13 ਮਾਰਤ ਤੱਕ ਚੱਲਣਗੇ। ਚੀਨ ਦੇ ਕਥਿਤ ਮਨੁੱਖਧਿਕਾਰ ਉਲੰਘਣਾ ਨੂੰ ਲੈ ਕੇ ਅਮਰੀਕਾ ਅਤੇ ਬ੍ਰਿਟੇਨ ਸਮੇਤ ਪੱਛਮੀ ਦੇਸ਼ਾਂ ਨੇ ਇਨ੍ਹਾਂ ਆਯੋਜਨਾਂ ਦੇ ਡਿਪਲੋਮੈਟ ਬਾਇਕਾਟ ਦੀ ਘੋਸ਼ਣਾ ਕੀਤੀ ਹੈ। ਚੀਨ ਨੇ ਬੀਜਿੰਗ ਸ਼ੀਤਕਾਲੀਨ ਓਲੰਪਿਕ ‘ਚ ਸੰਸਾਰਿਕ ਨੇਤਾਵਾਂ ਦੀ ਮੌਜੂਦਗੀ ਦੇ ਲਈ ਜ਼ਬਰਦਸਤ ਕੂਟਨੀਤਿਕ ਮੁਹਿੰਮ ਛੇੜ ਰੱਖੀ ਹੈ। ਅਮਰੀਕਾ, ਯੂਰਪੀ ਸੰਘ ਅਤੇ ਕਈ ਪੱਛਮੀ ਦੇਸ਼ਾਂ ਨੇ ਘੋਸ਼ਣਾ ਕਰ ਰੱਖੀ ਹੈ ਕਿ ਕੈਂਪਾਂ ‘ਚ ਲੱਖਾਂ ਉਗੂਰ ਮੁਸਲਮਾਨਾਂ ਨੂੰ ਰੱਖਣ ਸਮੇਤ ਝਿਨਜਿਆਂਗ ‘ਚ ਮਨੁੱਖਧਿਕਾਰ ਉਲੰਘਣਾ ਨੂੰ ਪ੍ਰਮੁੱਖਤਾ ਤੋਂ ਉਜਾਗਰ ਕਰਨ ਲਈ ਉਨ੍ਹਾਂ ਦੇ ਡਿਪਲੋਮੈਟਸ ਪ੍ਰੋਗਰਾਮ ‘ਚ ਨਹੀਂ ਪਹੁੰਚਣਗੇ। ਹਾਲਾਂਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਸੰਯੁਕਤ ਰਾਸ਼ਟਰ ਮਹਾਸਕੱਤਰ ਅੰਤੋਨਿਓ ਗੁਤਾਰੇਸ ਸਮੇਤ ਕਈ ਸੰਸਾਰਿਕ ਨੇਤਾ ਇਸ ਆਯੋਜਨ ਦੇ ਉਦਘਾਟਨ ‘ਚ ਹਿੱਸਾ ਲੈਣ ਵਾਲੇ ਹਨ।
Comment here