ਅਜਬ ਗਜਬਸਿਆਸਤਖਬਰਾਂ

ਬੀਐੱਸਐੱਫ ਜਵਾਨ ਨੂੰੰ ਵਿਆਹ ਲਈ ਉਚੇਚਾ ਏਅਰਲਿਫਟ ਕੀਤਾ

ਸ੍ਰੀਨਗਰ- ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਜਾਨ ਤਲੀ ਤੇ ਧਰਨ ਵਾਲੇ ਜਵਾਨਾਂ ਦਾ ਦੇਸ਼ ਦੇਣ ਨਹੀਂ ਦੇ ਸਕਦਾ, ਇਹਨਾਂ ਲਈ ਜੋ ਵੀ ਕੀਤਾ ਜਾਵੇ, ਉਹ ਥੋੜਾ ਹੁੰਦਾ ਹੈ। ਬੀ ਐੱਸ ਐੱਫ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ ਦੂਰ-ਦੁਰਾਡੇ ਦੀ ਚੌਕੀ ‘ਤੇ ਤਾਇਨਾਤ ਜਵਾਨ ਨੂੰ ਏਅਰਲਿਫਟ ਕਰਨ ਲਈ ਵਿਸ਼ੇਸ਼ ਹੈਲੀਕਾਪਟਰ ਭੇਜਿਆ ਤਾਂ ਜੋ ਉਹ 2500 ਕਿਲੋਮੀਟਰ ਦੂਰ ਓਡੀਸ਼ਾ ਵਿਚ ਆਪਣੇ ਘਰ ਵਿਆਹ ਕਰਵਾਉਣ ਲਈ ਸਮੇਂ ਸਿਰ ਪਹੁੰਚ ਸਕੇ | ਮਾਛਿਲ ਸੈਕਟਰ ਵਿਚ ਚੌਕੀ ‘ਤੇ ਤਾਇਨਾਤ 30 ਸਾਲਾ ਕਾਂਸਟੇਬਲ ਨਰਾਇਣ ਬੇਹਰਾ ਦਾ ਵਿਆਹ 2 ਮਈ ਨੂੰ ਹੋਣਾ ਹੈ | ਫਿਲਹਾਲ ਚੌਕੀ ਬਰਫ ਨਾਲ ਢਕੀ ਹੋਈ ਹੈ ਅਤੇ ਕਸ਼ਮੀਰ ਘਾਟੀ ਨਾਲ ਇਸ ਦਾ ਸੜਕੀ ਸੰਪਰਕ ਬੰਦ ਹੈ | ਫੌਜੀ ਹਵਾਈ ਉਡਾਣ ਇਨ੍ਹਾਂ ਸਥਾਨਾਂ ‘ਤੇ ਤਾਇਨਾਤ ਸੈਨਿਕਾਂ ਲਈ ਆਵਾਜਾਈ ਦਾ ਇੱਕੋ ਇੱਕ ਸਾਧਨ ਹੈ | ਜਵਾਨ ਦੇ ਮਾਪਿਆਂ ਨੇ ਹਾਲ ਹੀ ‘ਚ ਯੂਨਿਟ ਕਮਾਂਡਰਾਂ ਨਾਲ ਸੰਪਰਕ ਕੀਤਾ ਸੀ ਕਿ ਉਹ ਚਿੰਤਤ ਹਨ, ਕਿਉਂਕਿ ਵਿਆਹ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ ਤੇ ਉਨ੍ਹਾਂ ਦਾ ਪੁੱਤ ਵਿਆਹ ਲਈ ਸਮੇਂ ਸਿਰ ਨਹੀਂ ਪਹੁੰਚ ਸਕੇਗਾ | ਮਾਮਲਾ ਬੀ ਐੱਸ ਐੱਫ ਦੇ ਇੰਸਪੈਕਟਰ ਜਨਰਲ (ਕਸ਼ਮੀਰ ਫਰੰਟੀਅਰ) ਰਾਜਾ ਬਾਬੂ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ | ਉਨ੍ਹਾ ਹੁਕਮ ਦਿੱਤਾ ਕਿ ਸ੍ਰੀਨਗਰ ਵਿਚ ਤਾਇਨਾਤ ਫੋਰਸ ਦੇ ਚੀਤਾ ਹੈਲੀਕਾਪਟਰ ਨਾਲ ਤੁਰੰਤ ਬੇਹਰਾ ਨੂੰ ਏਅਰਲਿਫਟ ਕੀਤਾ ਜਾਵੇ |

Comment here