ਅਪਰਾਧਸਿਆਸਤਖਬਰਾਂ

ਬੀਐਸਐਫ ਨੇ ਸੁੱਟਿਆ ਪਾਕਿ ਡਰੋਨ, 4 ਪੈਕੇਟ ਹੈਰੋਇਨ ਬਰਾਮਦ

ਗੁਰਦਾਸਪੁਰ-ਬੀਐਸਐਫ ਜਵਾਨਾਂ ਨੇ ਇੱਕ ਵਾਰ ਫੇਰ ਪਾਕਿਸਤਾਨ ਦੀ ਹਰਕਤ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੀ 113 ਬਟਾਲੀਅਨ ਨੇ ਐਤਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਪਾਕਿਸਤਾਨੀ ਡਰੋਨ ਨੂੰ ਗੋਲੀ ਮਾਰ ਦਿੱਤੀ। ਜਿਸ ਥਾਂ ‘ਤੇ ਡਰੋਨ ਡਿੱਗਿਆ, ਉਥੇ ਬੀਐਸਐਫ ਅਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਵੀ ਚਲਾਈ ਹੈ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਨੇ ਹੈਰੋਇਨ ਦੇ 4 ਪੈਕਟ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ 2 ਕਿਲੋ 730 ਹੈਰੋਇਨ ਬਰਾਮਦ ਹੋਈ।
ਕਾਬਲੇਗੌਰ ਹੈ ਕਿ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਸ਼ਨੀਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਵਿਖੇ ਭਾਰਤ ਅਤੇ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨੀ ਸਮੱਗਲਰਾਂ ਨਾਲ ਮੁਕਾਬਲੇ ਤੋਂ ਬਾਅਦ ਹੈਰੋਇਨ ਦੇ 20 ਪੈਕਟ ਅਤੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਸੀ।

Comment here