ਬਹਿਰਾਮਪੁਰ-ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਬੀਤੀ ਰਾਤ 9:45 ਦੇ ਕਰੀਬ ਜ਼ਿਲ੍ਹੇ ਗੁਰਦਾਸਪੁਰ ਦੇ ਥਾਣਾ ਦੋਰਾਗਲਾ ਦੇ ਅਧੀਨ ਪੈਂਦੀ ਬੀਓਪੀ ਆਦੀਆਂ ਵਿਖੇ ਫਿਰ ਪਾਕਿਸਤਾਨੀ ਡਰੋਨ ਨੂੰ ਦੇਖਿਆ ਗਿਆ। ਇਹ ਪਾਕਿਸਤਾਨੀ ਡਰੋਨ ਕਰੀਬ 20 ਸੈਕਿੰਡ ਤੱਕ ਭਾਰਤ ਦੀ ਸਰਹੱਦ ਦੇ ਅੰਦਰ ਵਾਲੇ ਪਾਸੇ ਘੁੰਮਿਆ ਰਿਹਾ। ਇਸ ਦੌਰਾਨ ਪਾਕਿਸਤਾਨੀ ਡਰੋਨ ਦੀ ਹਰਕਤ ਦੇਖ ਦੇ ਹੀ ਬੀਐੱਸਐੱਫ਼ ਦੇ ਜਵਾਨਾਂ ਵਲੋਂ ਡਰੋਨ ‘ਤੇ ਫਾਇਰਿੰਗ ਸ਼ੁਰੂ ਕੀਤੀ ਗਈ ਅਤੇ ਡਰੋਨ ਮੁੜ ਪਾਕਿ ਵਾਪਸ ਭੱਜਿਆ ਗਿਆ। ਜਾਣਕਾਰੀ ਅਨੁਸਾਰ ਬੀਐੱਸਐੱਫ਼ ਦੇ ਜਵਾਨਾਂ ਨੇ ਕੁਲ 28 ਰਾਊਂਡ ਅਤੇ ਇਕ ਲਾਈਟ ਬੰਬ ਦਾਗਿਆ, ਜਿਸ ਤੋਂ ਬਾਅਦ ਪਾਕਿਸਤਾਨੀ ਡਰੋਨ ਵਾਪਸ ਪਾਕਿਸਤਾਨ ਹੱਦ ਅੰਦਰ ਪਹੁੰਚ ਗਿਆ।
ਬੀਐਸਐਫ ਨੇ ਫ਼ਾਇਰ ਕਰਕੇ ਪਾਕਿ ਡਰੋਨ ਨੂੰ ਵਾਪਸ ਭੇਜਿਆ

Comment here