ਖਬਰਾਂਮਨੋਰੰਜਨ

ਬਿੱਗ ਬੌਸ 15 ਚ ਡਰਾਮਾ ਕੁਈਨ ਰਾਖੀ ਆਪਣੇ ਪਤੀ ਨਾਲ ਆਵੇਗੀ ਨਜ਼ਰ

ਅਕਸਰ ਵਿਵਾਦਾਂ ਤੇ ਚਰਚਾ ਚ ਰਹਿਣ ਵਾਲੀ ਡਰਾਮਾ ਕੁਈਨ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਦੇ ਵਿਆਹ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ,  ਪਿਛਲੇ ਸਾਲ ਉਹ ਸਲਮਾਨ ਖਾਨ ਦੇ ਰਿਅਲਿਟੀ ਸ਼ੋਅ ਬਿੱਗ ਬੌਸ 14 ’ਚ ਆਈ ਸੀ। ਇਸ ਸ਼ੋਅ ’ਚ ਉਨ੍ਹਾਂ ਨੇ ਖ਼ੁਦ ਦੇ ਸ਼ਾਦੀਸ਼ੁਦਾ ਹੋਣ ਦਾ ਖ਼ੁਲਾਸਾ ਕੀਤਾ ਸੀ। ਨਾਲ ਹੀ ਆਪਣੇ ਪਤੀ ਦਾ ਨਾਮ ਵੀ ਦੱਸਿਆ ਸੀ। ਰਾਖੀ ਸਾਵੰਤ ਨੇ ਬਿੱਗ ਬੌਸ 14 ’ਚ ਇਹ ਵੀ ਦਾਅਵਾ ਕੀਤਾ ਸੀ ਕਿ ਉਸਦੇ ਪਤੀ ਰਿਤੇਸ਼ ਸ਼ੋਅ ’ਚ ਉਸਨੂੰ ਮਿਲਣ ਵੀ ਆਉਣਗੇ, ਹਾਲਾਂਕਿ ਅਜਿਹਾ ਨਹੀਂ ਹੋਇਆ। ਪਰ ਹੁਣ ਖ਼ਬਰ ਹੈ ਕਿ ਰਾਖੀ ਸਾਵੰਤ ਦੇ ਪਤੀ ਰਿਤੇਸ਼ ਬਿੱਗ ਬੌਸ 15 ’ਚ ਉਸ ਦੇ ਨਾਲ ਨਜ਼ਰ ਆਉਣਗੇ। ਅੰਗਰੇਜ਼ੀ ਵੈਬਸਾਈਟ ਟਾਈਮਜ਼ ਆਫ ਇੰਡੀਆ ਦੀ ਖ਼ਬਰ ਅਨੁਸਾਰ ਇਸ ਗੱਲ ਦੀ ਜਾਣਕਾਰੀ ਖੁਦ ਰਿਤੇਸ਼ ਨੇ ਦਿੱਤੀ ਹੈ। ਰਿਤੇਸ਼ ਨੂੰ ਪੁੱਛਿਆ ਗਿਆ ਕਿ ਬਿੱਗ ਬੌਸ 14 ’ਚ ਸਲਮਾਨ ਖਾਨ ਅਤੇ ਹੋਰ ਕੰਟੈਸਟੈਂਟ ਤੁਹਾਨੂੰ ਮਿਲਣ ਦਾ ਇੰਤਜ਼ਾਰ ਕਰ ਰਹੇ ਸਨ, ਪਰ ਤੁਸੀਂ ਸ਼ੋਅ ’ਚ ਨਹੀਂ ਆਏ। ਇਸ ’ਤੇ ਰਾਖੀ ਸਾਵੰਤ ਦੇ ਪਤੀ ਨੇ ਕਿਹਾ, ‘ਆਪਣੇ ਬਿਜ਼ਨੈੱਸ ਦੇ ਕੰਮ ਕਾਰਨ ਮੈਂ ਸ਼ੋਅ ’ਚ ਆਉਣ ਦੇ ਆਪਣੇ ਵਾਅਦੇ ਨੂੰ ਪੂਰਾ ਨਹੀਂ ਕਰ ਸਕਿਆ।’ਹਾਲਾਂਕਿ ਰਿਤੇਸ਼ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਬਿੱਗ ਬੌਸ 15 ’ਚ ਰਾਖੀ ਸਾਵੰਤ ਦੇ ਨਾਲ ਆ ਕੇ ਪਹਿਲੀ ਵਾਰ ਦੁਨੀਆ ਸਾਹਮਣੇ ਖ਼ੁਦ ਨੂੰ ਦਿਖਾਉਣ ਦਾ। ਰਿਤੇਸ਼ ਨੂੰ ਜਦੋਂ ਤਸਵੀਰ ਲੈਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਸ਼ੋਅ ’ਚ ਹੀ ਦੇਖੀਓ।

Comment here