ਤਿਆਨਜਿਨ – ਚੀਨ ਦੇ ਤਿਆਨਜਿਨ ਸ਼ਹਿਰ ’ਚ ਵੀਹ ਸਾਲਾ ਭਾਰਤੀ ਵਿਦਿਆਰਥੀ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। 29 ਜੁਲਾਈ ਨੂੰ ਉਹ ਆਪਣੇ ਕਮਰੇ ’ਚ ਮ੍ਰਿਤ ਪਿਆ ਮਿਲਿਆ। ਅਜੇ ਮੌਤ ਦਾ ਸਪਸ਼ਟ ਕਾਰਨ ਨਹੀਂ ਦੱਸਿਆ ਗਿਆ। ਵਿਦਿਆਰਥੀ ਬਿਹਾਰ ਦੇ ਗਯਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਬਿਹਾਰ ਦਾ ਰਹਿਣ ਵਾਲਾ ਇਹ ਵਿਦਿਆਰਥੀ ਅਮਨ ਨਾਗਸੇਨ ਤਿਆਨਜਿਨ ਫਾਰੇਨ ਸਟਡੀਜ਼ ਯੂਨੀਵਰਸਿਟੀ ’ਚ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਕਰ ਰਿਹਾ ਸੀ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਨ ਦੀ ਮੌਤ ਕਿਵੇਂ ਹੋਈ, ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਅਮਨ ਉਨ੍ਹਾਂ ਚੋਣਵੇਂ ਵਿਦਿਆਰਥੀਆਂ ’ਚ ਹੈ, ਜਿਹੜੇ ਕੋਰੋਨਾ ਮਹਾਮਾਰੀ ਦੌਰਾਨ ਚੀਨ ’ਚ ਹੀ ਰਹਿ ਗਏ ਹਨ। ਜਦਕਿ 23 ਹਜ਼ਾਰ ਭਾਰਤੀ ਵਿਦਿਆਰਥੀ ਆਪਣੇ ਦੇਸ਼ ਪਰਤ ਆਏ ।ਘਟਨਾ ਸਬੰਧੀ ਅਮਨ ਦੇ ਪਰਿਵਾਰ ਵਾਲਿਆਂ ਤੇ ਭਾਰਤੀ ਅੰਬੈਸੀ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਵਿਦਿਆਰਥੀ ਦੀ ਲਾਸ਼ ਭਾਰਤ ਲਿਆਂਦੇ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੀ ਮੁਸ਼ਕਲ ਹੈ ਕਿ ਮੌਜੂਦਾ ਸਮੇਂ ’ਚ ਭਾਰਤ ਤੇ ਚੀਨ ਵਿਚਕਾਰ ਕੋਈ ਫਲਾਈਟ ਨਹੀਂ ਹੈ। ਕੋਰੋਨਾ ਕਾਰਨ ਸਾਰੀਆਂ ਫਲਾਈਟਾਂ ਬੰਦ ਹਨ।
Comment here