ਇਸਲਾਮਾਬਾਦ-ਇਥੋਂ ਦੇ ਮੰਤਰਾਲੇ ਨੇ ਦੱਸਿਆ ਕੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅੱਜ ਦੋ ਦਿਨਾ ਦੌਰੇ ’ਤੇ ਰੂਸ ਜਾਣਗੇ ਅਤੇ ਆਪਣੇ ਰੂਸੀ ਹਮਰੁਤਬਾ ਨਾਲ ਸਮੁੱਚੇ ਦੁਵੱਲੇ ਸਬੰਧਾਂ ’ਤੇ ਚਰਚਾ ਕਰਨਗੇ। ਬਿਲਾਵਲ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਦੇ ਸੱਦੇ ’ਤੇ ਮਾਸਕੋ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਰੂਸੀ ਹਮਰੁਤਬਾ ਨਾਲ ਅਧਿਕਾਰਤ ਗੱਲਬਾਤ ਕਰਨਗੇ, ਜਿਥੇ ਦੋਵੇਂ ਧਿਰਾਂ ਦੁਵੱਲੇ ਸਬੰਧਾਂ ਦੇ ਸਮੁੱਚੇ ਪਹਿਲੂ ’ਤੇ ਚਰਚਾ ਕਰਨਗੀਆਂ ਅਤੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੀਆਂ।’
ਇਕ ਸਾਂਝੇ ਬਿਆਨ ਅਨੁਸਾਰ ਦੋਵੇਂ ਧਿਰਾਂ ਪਾਕਿਸਤਾਨ ਨੂੰ ਕੱਚਾ ਤੇਲ ਅਤੇ ਤੇਲ ਉਤਪਾਦ ਦੀ ਸਪਲਾਈ ਕਰਨ ਲਈ ਸਿਧਾਂਤਕ ਤੌਰ ’ਤੇ ਸਹਿਮਤ ਹੋ ਗਈਆਂ ਸਨ ਅਤੇ ਇਸ ਨੂੰ ਲੈ ਕੇ ਤਕਨੀਕੀ ਵੇਰਵਿਆਂ ਨੂੰ ਇਸ ਸਾਲ ਮਾਰਚ ’ਚ ਅੰਤਿਮ ਰੂਪ ਦਿੱਤਾ ਜਾਵੇਗਾ। ਉਨ੍ਹਾਂ ਦੀ ਇਸ ਯਾਤਰਾ ਤੋਂ ਪਹਿਲਾਂ ਊਰਜਾ ਮੰਤਰੀ ਨਿਕੋਲਾਏ ਸੁਲਗਿਨੋਵ ਦੀ ਅਗਵਾਈ ’ਚ ਇਕ ਰੂਸੀ ਵਫ਼ਦ ਨੇ ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਤੇਲ ਦੇਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਪਿਛਲੇ ਹਫ਼ਤੇ ਪਾਕਿਸਤਾਨ ਦੀ ਯਾਤਰਾ ਕੀਤੀ ਸੀ।
Comment here